ਕੌਮਾਂਤਰੀ ਅਦਾਲਤ (ICJ) ਵੱਲੋਂ ਕੁਲਭੂਸ਼ਣ ਯਾਦਵ ਦੀ ਫ਼ਾਸੀ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਸਬੰਧੀ ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ।
ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਕੁਲਭੂਸ਼ਣ ਯਾਦਵ ਨੂੰ ਫਾਂਸੀ ਉਦੋਂ ਤੱਕ ਨਹੀਂ ਦਿੱਤੀ ਜਾ ਸਕੇਗੀ ਜਦੋਂ ਤੱਕ ਪਾਕਿਸਤਾਨ 36(1) ਦੀ ਉਲੰਘਣਾ ਦੇ ਸੰਬੰਧ ‘ਚ ਸਜ਼ਾ ‘ਤੇ ਮੁੜ ਵਿਚਾਰ ਨਹੀਂ ਕਰ ਲੈਂਦਾ। ਕਿਉਂਕਿ ਆਈਸੀਜੇ ਦੇ ਚੀਫ ਜਸਟਿਸ ਯੁਸੁਫ ਨੇ ਫੈਸਲਾ ਸੁਣਾਉਂਦਿਆ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਕੁਲਭੂਸ਼ਣ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।
ਤੁਹਾਨੂੰ ਦੱਸ ਦੇਈਏ ਕਿ ਕੁਲਭੂਸ਼ਣ ਮਾਮਲੇ ਦੀ ਕਰੀਬ 16 ਜੱਜ ਸੁਣਵਾਈ ਕਰ ਰਹੇ ਸਨ ਅਤੇ ਜਿਨ੍ਹਾਂ ‘ਚੋਂ ਕਰੀਬ 15 ਜੱਜਾਂ ਨੇ ਕੁਲਭੂਸ਼ਨ ਯਾਦਵ ਮਾਮਲੇ ‘ਤੇ ਭਾਰਤ ਦੇ ਪੱਖ ‘ਚ ਫ਼ੈਸਲਾ ਸੁਣਾਇਆ ਅਤੇ ਉਸ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp