ਪਾਣੀ ਵਾਲੀ ਡਿੱਗੀ ਵਿੱਚ ਡਿੱਗਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ

ਮੁਕਤਸਰ / ਲੰਬੀ : ਪਿੰਡ ਚੰਨੂ ’ਚ ਪਾਣੀ ਵਾਲੀ ਡਿੱਗੀ ਵਿੱਚ ਡਿੱਗਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ।  ਬੀਦੋਵਾਲੀ ਰੋਡ ’ਤੇ ਸਥਿਤ ਛੋਟਾ ਸਿੰਘ ਦਾ ਤਿੰਨ ਸਾਲਾ ਪੋਤਾ ਅਤੇ ਗੁਰਪ੍ਰੀਤ ਸਿੰਘ ਦਾ ਬੇਟਾ ਗੁਰਨਾਮ ਸਿੰਘ ਹੋਰ ਬੱਚਿਆਂ ਦੇ ਨਾਲ ਖੇਡਦੇ ਹੋਏ ਗੁਆਂਢੀਆਂ ਦੇ ਘਰ ਚਲਾ ਗਿਆ।

ਇਸੇ ਦੌਰਾਨ ਖੇਡਦੇ ਹੋਏ ਉਹ ਉੱਥੇ ਜ਼ਮੀਨ ’ਚ ਪੁੱਟੀ ਪਾਣੀ ਵਾਲੀ ਡਿੱਗੀ ਵਿੱਚ ਡਿੱਗ ਗਿਆ ਜਦਕਿ ਉਸ ਸਮੇਂ ਉਸਦੇ ਡਿੱਗਣ ਦਾ ਕਿਸੇ ਨੂੰ ਵੀ ਨਹੀਂ ਪਤਾ ਲੱਗਾ। ਬਾਅਦ ਵਿੱਚ ਕਾਫੀ ਜਗ੍ਹਾ ਭਾਲ ਕਰਨ ’ਤੇ ਪਾਣੀ ਵਾਲੀ ਡਿੱਗੀ ਚੈੱਕ ਕੀਤੀ ਤਾਂ ਗੁਰਨਾਮ ਉਸ ਵਿੱਚ ਪਿਆ ਮਿਲਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

Related posts

Leave a Reply