ਪਿਤਾ-ਧੀ ਦਾ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ , ਨਬਾਲਗ਼ ਧੀ ਦੀ ਸ਼ਿਕਾਇਤ ਤੇ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ


ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪਿਤਾ-ਧੀ ਦਾ ਪਵਿੱਤਰ ਰਿਸ਼ਤਾ ਉਸ ਵੇਲੇ ਤਾਰ-ਤਾਰ ਹੋ ਗਿਆ ਜਦੋਂ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਨਬਾਲਗ਼ ਲੜਕੀ ਦੀ ਸ਼ਿਕਾਇਤ ਤੇ ਉਸ ਦੇ ਹੀ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ । 14 ਸਾਲ ਦੀ ਨਬਾਲਗ਼ ਲੜਕੀ ਨੇ ਪੁਲਿਸ ਸਟੇਸ਼ਨ ਦੀਨਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ ਫੋਜ ਵਿੱਚ ਨੋਕਰੀ ਕਰਦਾ ਹੈ ਅਤੇ ਜਦੋਂ ਵੀ ਛੁੱਟੀ ਆਉਂਦਾਂ ਸੀ ਤਾਂ ਉਸ ਨਾਲ ਜ਼ਬਰਦਸਤੀ ਸ਼ਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਜਦ ਵੀ ਉਹ ਅਜਿਹਾ ਕਰਨ ਤੋ ਰੋਕਦੀ ਤਾਂ ਉਸ ਦਾ ਪਿਤਾ ਉਸ ਨੂੰ ਧਮਕੀਆਂ ਦੇਂਦਾ ਸੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆਂ ਤਾਂ ਉਸ ਨੂੰ ਮਾਰ ਦੇਵੇਗਾ । ਬੀਤੀ 7 ਜੂਨ ਨੂੰ ਉਸ ਦੀ ਮਾਤਾ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹ ਕਮਰੇ ਵਿੱਚ ਇਕੱਲੀ ਸੀ ਤਾਂ ਉਸ ਦਾ ਪਿਤਾ ਕਮਰੇ ਅੰਦਰ ਆ ਗਿਆ ਤੇ ਉਸ ਨੂੰ ਕੱਪੜੇ ਉਤਾਰਣ ਲਈ ਕਹਿਣ ਲੱਗ ਪਿਆਂ ਤੇ ਉਸ ਨੂੰ ਗੱਲਤ ਤਰੀਕੇ ਦੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ ਜਦੋ ਉਸ ਨੇ ਇਹ ਸਭ ਕਰਨ ਤੋਂ ਆਪਣੇ ਪਿਤਾ ਨੂੰ ਰੋਕਿਆਂ ਤਾਂ ਉਸ  ਦੇ ਪਿਤਾ ਨੇ ਉਸ ਨੂੰ ਮਾਰਣਾ ਸ਼ੁਰੂ ਕਰ ਦਿੱਤਾ । ਸਬ ਇੰਸਪੈਕਟਰ ਰਜਨੀ ਬਾਲਾ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਪੀੜਤ ਲੜਕੀ ਦੇ ਬਿਆਨ ਤੇ ਉਸ ਦੇ ਪਿਤਾ ਦੇ ਵਿਰੁੱਧ ਧਾਰਾ 376 , 506 , 311 ਅਤੇ ਪੈਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply