ਪਿੰਡ ਚੱਕਖੇਲਾਂ ‘ਚ ਅੱਗ ਦਾ ਤਾਂਡਵ,25 ਏਕੜ ਸਰਕਾਰੀ ਜ਼ਮੀਨ ਉੱਪਰ ਹੋਇਆ ਸਲਵਾੜ ਜਲ ਕੇ ਹੋਇਆ ਸੁਆਹ,ਜਾਨੀ ਨੁਕਸਾਨ ਹੋਣੋਂ ਬਚਿਆ

ਗੜ੍ਹਦੀਵਾਲਾ 2 ਮਈ (ਚੌਧਰੀ) : ਬੀਤੀ ਰਾਤ ਤਕਰੀਬਨ ਅੱਠ ਵਜੇ ਪਿੰਡ ਚੱਕ ਖੇਲਾਂ ਦੇ ਚੋਅ ਵਿੱਚ ਅਚਾਨਕ ਅੱਗ ਲੱਗ ਲਗੀ। ਮਿਲੀ ਜਾਣਕਾਰੀ ਅਨੁਸਾਰ  ਤੇਜ਼ ਹਵਾ ਚੱਲਣ ਕਾਰਨ ਅੱਗ ਨੇ ਦੇਖਦੇ ਦੇਖਦੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਬਹੁਤ ਤੇਜ਼ੀ ਨਾਲ ਪਿੰਡ ਵੱਲ ਵੱਧਣ ਕਾਰਨ ਪੂਰੇ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪ੍ਰੰਤੂ ਨਾਕਾਮ ਰਹੇ ਕਿਉਂਕਿ ਤੇਜ ਹਵਾਵਾਂ ਚੱਲਣ ਕਾਰਨ ਇਹ ਨਾਕਾਮ ਰਹੇ।ਇਸ ਦੌਰਾਨ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਵੀ ਅੱਗ ਲੱਗਣ ਦੀ ਇਤਲਾਹ ਦਿੱਤੀ ਗਈ।ਫਾਇਰ ਬ੍ਰਿਗੇਡ ਨੇ ਜਲਦ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮੁਸਤੈਦੀ ਨਾਲ ਤਕਰੀਬਨ 10 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਤਕਰੀਬਨ 25 ਏਕੜ ਸਰਕਾਰੀ ਜ਼ਮੀਨ ਉੱਪਰ ਸਲਵਾੜ ਜਲ ਕੇ ਸਵਾ ਹੋ ਗਿਆ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰੱਕਟ ਦੱਸਿਆ ਜਾ ਰਿਹਾ ਹੈ ।ਇਸ ਮੌਕੇ ਤੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ,ਬਲਵਿੰਦਰ ਤੱਖੀ,ਜਗਦੀਸ਼ ਸਿੰਘ, ਨੰਬਰਦਾਰ  ਬਲਵੀਰ ਸਿੰਘ, ਸੁਖਜਿੰਦਰ ਸਿੰਘ ਰਿਟਾਇਰਡ ਇੰਸਪੈਕਟਰ, ਭੁਪਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Related posts

Leave a Reply