ਪੀ. ਡਬਲ‌ਉ. ਡੀ. ਬੀ. ਐਡ. ਆਰ ਞਿਚ ਵਰਿੰਦਰ ਕੁਮਾਰ ਨੇ ਨਿਗਰਾਨ ਇੰਜੀਨੀਅਰ ਸਰਕਲ ਪਠਾਨਕੋਟ ਦਾ ਅਹੁਦਾ ਸੰਭਾਲਿਆ

ਪਠਾਨਕੋਟ, ਰਾਜਿੰਦਰ ਸਿੰਘ ਰਾਜਨ)
ਨਿਗਰਾਨ ਇੰਜੀਨੀਅਰ ਵਰਿੰਦਰ ਕੁਮਾਰ ਨੇ ਬਤੌਰ ਸਰਕਲ ਇੰਜੀਨੀਅਰ ਦਾ ਅਹੁੱਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਤੋਂ ਬਾਅਦ  ਇੰਜੀਨੀਅਰ ਵਰਿੰਦਰ ਕੁਮਾਰ ਨੇ ਕੰਮ ਕਰ ਰਹੇ ਸਮੂੱਚੇ ਸਟਾਫ਼ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲ‌ਈ ਪ੍ਰੇਰਤ ਕੀਤਾ ਤੇ ਕਿਹਾ ਕਿ ਸਾਨੂੰ ਜਨਤਾ ਦੀਆਂ ਉਮੀਦਾ ਤੇ ਖਰੇ ਉਤਰਨ ਲ‌ਈ  ਇਮਾਨਦਾਰੀ ਵਾਲਾ ਅਕਸ ਅਪਣਾਉਣਾ ਪ‌ਏਗਾ।
 
ਅਹੁਦਾ ਸੰਭਾਲਣ ਮੌਕੇ ਕਾਰਜਕਾਰੀ ਇੰਨਜੀਅਰ ਮਨਮੋਹਨ,  ਐਸ ਡੀ ਉ  ਪਰਵਿੰਦਰ ਸਿੰਘ, ਐਸ ਡੀ ਉ ਗਨੇਸ਼ ਕੁਮਾਰ,  ਪੀ ਐਸ ਐਮ ਯੂ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਬਡਵਾਲ ਅਤੇ ਲੋਕ ਨਿਰਮਾਣ ਵਿਭਾਗ ਦੇ ਸੂਬਾ ਪ੍ਰਧਾਨ  ਵਿਸਾਲਵੀਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਇੰਨਜੀਅਰ ਵਰਿੰਦਰ ਕੁਮਾਰ ਨੂੰ ਗੁਲਦਸਤਾ ਭੇਟ ਕਰਕੇ ਉਹਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਸੁਪਰਡੈਂਟ ਅਸੋਕ ਕੁਮਾਰ, ਵਾਸੂ ਖਜੂਰੀਆ, ਕੁਲਬੀਰ ਸਿੰਘ, ਨਵਲ ਕਿਸੋਰ, ਮੁਨੀਸ਼, ਗੁਲਸ਼ਨ ਅਤੇ ਕਿਸ਼ਨ ਚੰਦਰ ਮਹਾਜ਼ਨ ਹਾਜ਼ਰ ਸਨ।
 

Related posts

Leave a Reply