ਪੀਜੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ : ਸੈਕਟਰ-27 ਵਿਚ ਚ  ਪੀਜੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਤਕਾ ਦੀ ਪਛਾਣ ਆਰਤੀ ਵਾਸੀ ਹਿਸਾਰ ਵਜੋਂ ਹੋਈ ਹੈ। ਉਸ ਦਾ ਦੋ ਸਾਲਾ ਪੁੱਤਰ ਵੀ ਹੈ ਜੋ ਕਿ ਪਿਤਾ ਦੇ ਨਾਲ ਹਿਸਾਰ ਵਿਚ ਰਹਿੰਦਾ ਹੈ।

 ਹਿਸਾਰ ਤੋ ਆਈ ਆਰਤੀ ਚੰਡੀਗੜ੍ਹ ਵਿਚ ਚਾਰਟਿਡ ਅਕਾਉਂਟੈਂਟ ਦੀ ਸਿਖਲਾਈ ਲੈ ਰਹੀ ਸੀ। ਉਹ ਦੋ ਮਹੀਨੇ ਤੋਂ ਇੱਥੇ ਸੈਕਟਰ-27ਡੀ ਵਿਚ ਬਤੌਰ ਪੇਇੰਗ ਗੈਸਟ ਰਹਿੰਦੀ ਸੀ। ਐਤਵਾਰ ਨੂੰ ਉਸ ਦੇ ਗੁਆਂਢ ਵਿਚ ਰਹਿੰਦੇ ਲੋਕ ਉਸ ਦੇ ਕਮਰੇ ਵਿਚ ਪੁੱਜੇ ਤਾਂ ਵਾਹਵਾ ਦੇਰ ਤਕ ਉਸ ਨੇ ਬੂਹਾ ਨਹੀਂ ਖੋਲ੍ਹਿਆ ਸੀ। ਇਸ ਪਿੱਛੋਂ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜਾ ਤੁੜਾਇਆ ਤਾਂ ਆਰਤੀ ਦੁਪੱਟੇ ਨਾਲ ਫਾਹਾ ਲਾ ਕੇ ਪੱਖੇ ਨਾਲ ਝੂਲਦੀ ਨਜ਼ਰ ਆਈ। ਪੁਲਿਸ ਨੇ ਉਸ ਨੂੰ ਹੇਠਾਂ ਲਾਹਿਆ ਤੇ ਜੀਐੱਮਸਐੱਸਐੱਚ-16 ਵਿਚ ਲੈ ਗਈ। ਉਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ।

Related posts

Leave a Reply