ਪੀਲੀਭੀਤ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਲਿਜਾ ਰਹੀ ਐਂਬੂਲੈਂਸ ਰਾਮਪੁਰ ‘ਚ ਪਲਟਣ ਦੀ ਚਰਚਾ

ਰਾਮਪੁਰ / ਯੂਪੀ :

ਪੀਲੀਭੀਤ ‘ਚ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਗਏ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਪੰਜਾਬ ਜਾ ਰਹੀ ਐਂਬੂਲੈਂਸ ਰਾਮਪੁਰ ‘ਚ ਲਖਨਊ-ਦਿੱਲੀ ਹਾਈਵੇ ‘ਤੇ ਖਰਾਬ ਹੋ ਗਈ। ਉਸਦੇ ਰੇਡੀਏਟਰ ‘ਚ ਨੁਕਸ ਪਿਆ। ਇਸ ਤੋਂ ਪਹਿਲਾਂ ਐਂਬੂਲੈਂਸ ਦੇ ਪਲਟਣ ਦੀ ਚਰਚਾ ਸੀ, ਹਾਲਾਂਕਿ  ਪੁਲਿਸ ਸੁਪਰਡੈਂਟ ਅਤੁਲ ਕੁਮਾਰ ਸ੍ਰੀਵਾਸਤਵ ਨੇ ਇਸ ਤੋਂ ਇਨਕਾਰ ਕੀਤਾ ਹੈ। ਐਂਬੂਲੈਂਸ ਦੇ ਨਾਲ ਪੁਲਿਸ ਦੀਆਂ ਤਿੰਨ ਗੱਡੀਆਂ ਹਨ। ਐਸਪੀ ਵਿਦਿਆਸਾਗਰ ਮਿਸ਼ਰਾ ਵੀ ਮੌਕੇ ‘ਤੇ ਪਹੁੰਚ ਗਏ ਹਨ। ਰਾਮਪੁਰ ‘ਚ ਦੂਜੀ ਐਂਬੂਲੈਂਸ ਮੰਗਵਾਈ ਗਈ ਤੇ 15 ਮਿੰਟਾਂ ‘ਚ ਹੀ ਲਾਸ਼ਾਂ ਨੂੰ ਦੂਜੀ ਐਂਬੂਲੈਂਸ ‘ਚ ਰਵਾਨਾ ਕਰ ਦਿੱਤਾ ਗਿਆ।

ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਪਰਿਵਾਰ ਪੰਜਾਬ ਤੋਂ ਪੀਲੀਭੀਤ ਆਏ ਤੇ ਪੋਸਟ ਮਾਰਟਮ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕਿਆਂ ਦੀ ਕਦੇ ਵੀ ਕੋਈ ਸ਼ੱਕੀ ਗਤੀਵਿਧੀ ਨਹੀਂ ਦੇਖੀ ਗਈ। ਤਿੰਨੋਂ ਇਕ-ਦੂਜੇ ਨੂੰ ਜਾਣਦੇ ਸਨ। ਅਜਿਹੇ ਹਾਲਾਤ ‘ਚ ਮਿਲਣਾ-ਜੁਲਣਾ ਰਹਿੰਦਾ ਸੀ। ਉਨ੍ਹਾਂ ਨੇ ਤਿੰਨਾਂ ਨੂੰ ਬੇਕਸੂਰ ਕਰਾਰ ਦਿੱਤਾ

1000

Related posts

Leave a Reply