ਪੁਲਿਸ ਵਲੋਂ ਸੈਸ਼ਨ ਚੌਕ ਹੁਸ਼ਿਆਰਪੁਰ ’ਚ ਸਾਇਰਨ ਵਜਾ ਕੇ ਵਿਛੜੀਆਂ ਰੂਹਾਂ ਨੂੰ ਕੀਤਾ ਯਾਦ

ਕੋਰੋਨਾ ਕਾਰਨ ਜਾਨਾਂ ਗਵਾ ਚੁੱਕੇ ਲੋਕਾਂ ਦੀ ਯਾਦ ’ਚ 11 ਤੋਂ 12 ਵਜੇ ਤੱਕ ਸ਼ਾਂਤੀ ਬਣਾ ਕੇ ਰੱਖੀ ਗਈ
ਸੈਸ਼ਨ ਚੌਕ ’ਚ ਸਾਇਰਨ ਵਜਾ ਕੇ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 27 ਮਾਰਚ (ਆਦੇਸ਼ ):  ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਜਾਨਾਂ ਗਵਾ ਚੁੱਕੇ ਲੋਕਾਂ ਦੀ ਯਾਦ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਦੇ ਪ੍ਰਗਟਾਵੇ ਵਜੋਂ 11 ਵਜੇ ਤੋਂ 12 ਵਜੇ ਤੱਕ ਇਕ ਘੰਟੇ ਲਈ ਸ਼ਾਂਤੀ ਬਣਾ ਕੇ ਰੱਖਣ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਵਿੱਚ ਇਕ ਘੰਟੇ ਲਈ ਸ਼ਾਂਤਮਈ ਮਾਹੌਲ ਬਣਾਇਆ ਗਿਆ ਜਿਸ ਦੌਰਾਨ ਗੱਡੀਆਂ ਦੀ ਆਵਾਜਾਈ ਵੀ ਟਾਵੀਂ-ਟਲੀ ਰਹੀ।
ਸਥਾਨਕ ਸੈਸ਼ਨ ਚੌਕ ’ਚ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਅਤੇ ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਪੁਲਿਸ ਟੀਮਾਂ ਵਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਕੋਰੋਨਾ ਕਾਰਨ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਲਈ ਸਵੇਰੇ 11 ਵਜੇ ਸਾਇਰਨ ਵਜਾ ਕੇ ਸਾਂਤ ਰਹਿਣ ਦੀ ਸ਼ੁਰੂਆਤ ਕਰਵਾਈ ਗਈ। ਇਸ ਤੋਂ ਪਹਿਲਾਂ ਪੁਲਿਸ ਟੀਮਾਂ ਵਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਜਿਸ ਪ੍ਰਤੀ ਲੋਕਾਂ ਨੇ ਪੂਰੀ ਸੁਹਿਰਦਤਾ ਦਿਖਾਉਂਦਿਆਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਵੀ ਧਾਰਿਆ ਅਤੇ ਗੈਰ ਜ਼ਰੂਰੀ ਆਵਾਜਾਈ ਤੋਂ ਵੀ ਪ੍ਰਹੇਜ ਕੀਤਾ।
ਐਸ.ਪੀ. ਰਵਿੰਦਰ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨਾਂ ਵਿੱਚ ਡੀ.ਐਸ.ਪੀਜ਼ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਵਲੋਂ ਸਾਇਰਨ ਵਜਾ ਕੇ ਲੋਕਾਂ ਨੂੰ 11 ਤੋਂ 12 ਵਜੇ ਤੱਕ ਦਾ ਸਮਾਂ ਕੋਰੋਨਾ ਕਾਰਨ ਜਾਨਾਂ ਗੁਆ ਚੁੱਕੇ ਲੋਕਾਂ ਦੀ ਯਾਦ ਵਿੱਚ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਜਿਸ ਦਾ ਲੋਕਾਂ ਨੇ ਪੂਰਾ ਸਮਰਥਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਆਦਿ ਦੀ ਆਵਾਜਾਈ ਨਿਰੰਤਰ ਯਕੀਨੀ ਬਣਾਈ ਗਈ।  

ਕੈਪਸ਼ਨ : –03—- ਕੋਰੋਨਾ ਕਾਰਨ ਜਾਨਾਂ ਗੁਅ ਚੁੱਕੇ ਲੋਕਾਂ ਨੂੰ ਯਾਦ ਕਰਨ ਲਈ ਸੈਸ਼ਨ ਚੌਕ ’ਚ ਪੁਲਿਸ ਟੀਮ ਵਲੋਂ ਸਾਇਰਨ ਵਜਾਉਣ ਦਾ ਦ੍ਰਿਸ਼।
05—-ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਸੈਸ਼ਨ ਚੌਕ ’ਚ ਲੋਕਾਂ ਨੂੰ ਅਪੀਲ ਕਰਨ ਮੌਕੇ।

Related posts

Leave a Reply