ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਹਰ ਸਮੇਂ ਜਰੂਰੀ: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ, 26 ਦਸੰਬਰ (MANNA) ਪਰਮਾਤਮਾ ਨੂੰ ਜਦੋਂ ਅਸੀਂ ਹਰ ਕਾਰਜ ਵਿਚ ਸ਼ਾਮਲ ਕਰ ਲਵਾਂਗੇ ਤਾਂ ਸਾਡਾ ਜੀਵਨ ਹੀ ਇਕ ਭਗਤੀ ਵਾਲਾ ਜੀਵਨ ਬਣ ਜਾਵੇਗਾ। ਉੱਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਗਰਾ ਵਿਖੇ ਆਯੋਜਿਤ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨਾਂ ਫਰਮਾਇਆ ਕਿ ਅੱਜ ਦਾ ਇਨਸਾਨ ਭੌਤਿਕਤਾ ਦੀ ਦੌੜ ਵਿਚ ਇਨਾਂ ਵਿਅਸਤ ਹੋ ਚੁੱਕਾ ਹੈ ਕਿ ਉਹ ਮਨੁੱਖੀ ਕਦਰਾਂ ਕੀਮਤਾਂ  ਨੂੰ ਭੁਲਦਾ ਜਾ ਰਿਹਾ ਹੈ, ਜਿਸ ਕਾਰਨ ਇਨਸਾਨ ਦੇ ਜੀਵਨ ਵਿਚ ਦੁੱਖ ਤਕਲੀਫ ਵੱਧ ਗਏ ਹਨ।

ਉਨਾਂ ਫਰਮਾਇਆ ਕਿ ਸੰਸਾਰਿਕ ਜਿੰਮੇਵਾਰੀਆਂ ਨੂੰ ਵੀ ਨਿਭਾਉਣਾ ਹੈ ਪਰੰਤੂ ਜੇਕਰ ਅਸੀਂ ਪਰਮਾਤਮਾ ਨੂੰ ਹਰ ਕਾਰਜ ਵਿਚ ਸ਼ਾਮਲ ਕਰ ਲਵਾਂਗੇ ਤਾਂ ਸਾਡੀ ਸੋਚ ਦੇ ਵਿਚ ਸਕਾਰਾਤਮਤਾ ਆ ਜਾਵੇਗੀ ਅਤੇ ਫਿਰ ਇਨਸਾਨ ਦੇ ਮਨ ਵਿਚ ਕਿਸੇ ਦੇ ਪ੍ਰਤੀ ਕੋਈ ਬੁਰੀ ਸੋਚ ਨਹੀਂ ਆਵੇਗੀ। ਉਨਾਂ ਅੱਗੇ  ਸਮਝਾਇਆ ਕਿ ਇਨਸਾਨ ਨੂੰ ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਹਰ ਸਮੇਂ ਬਣਾਈ ਰੱਖਣਾ ਚਾਹੀਦਾ ਹੈ। ਉਨਾਂ ਫਰਮਾਇਆ ਕਿ ਪਿਆਰ, ਨਿਮਰਤਾ ਅਤੇ ਵਿਸ਼ਾਲਤਾ ਆਦਿ  ਗੁਣਾਂ ਕਰਕੇ ਹੀ ਇਨਸਾਨੀ ਜੀਵਨ ਮਨੁੱਖਾ ਵਾਲਾ ਹੈ ਨਹੀਂ ਤਾਂ ਇਨਸਾਨਾਂ ਵਾਲੀ ਉਸ ਵਿਚ ਕੋਈ ਗੱਲ ਨਹੀਂ ਕਹੀ ਜਾ ਸਕਦੀ।

ਇਹ ਸਭ ਕੁਝ ਇਨਸਾਨ ਦੇ ਜੀਵਨ ਵਿਚ ਲਿਆਉਣ ਲਈ  ਬ੍ਰਹਮਗਿਆਨ ਹਾਸਲ ਕਰਨਾ ਜਰੂਰੀ ਹੈ । ਉਸ ਤੋਂ ਬਾਅਦ ਹੀ ਇਨਸਾਨ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਇਹ ਇਨਸਾਨੀ ਜੀਵਨ ਅਸਲ ਦੇ ਵਿਚ ਮਿਲਿਆ ਕਿਸ ਲਈ ਹੈ। ਉਨਾਂ ਅੱਗੇ ਫਰਮਾਇਆ ਕਿ ਸਤਸੰਗ ਵਿਚ ਆ ਕੇ ਕੇਵਲ ਵਚਨਾਂ ਨੂੰ ਸੁਣਨ ਨਾਲ ਹੀ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਸਗੋਂ ਉਨਾਂ ਵਚਨਾਂ ਨੂੰ ਜੀਵਨ ਵਿਚ ਢਾਲਣਾ ਵੀ ਬਹੁਤ ਜਰੂਰੀ ਹੈ। ਇਸ ਸਮਾਗਮ ਮੌਕੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Related posts

Leave a Reply