ਚੰਡੀਗੜ੍ਹ : ਪੰਜਾਬ ਪੁਲਿਸ ਭਰਤੀ ਬੋਰਡ ਨੇ 4358 ਅਸਾਮੀਆਂ ਲਈ ਲਈ ਜਾਣ ਵਾਲੀ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਪੁਲਿਸ ਭਰਤੀ ਬੋਰਡ ਦੁਆਰਾ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਕਰਵਾਈ ਗਈ ਸੀ। ਇਸ ਲਈ, ਜਿਹੜੇ ਉਮੀਦਵਾਰ ਪ੍ਰੀਖਿਆ ਲਈ ਹਾਜ਼ਰ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ punjabpolice.gov.in ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਪੰਜਾਬ ਪੁਲਿਸ ਕਾਂਸਟੇਬਲ ਦੇ ਨਤੀਜੇ ਦੇਖਣ ਲਈ, ਉਮੀਦਵਾਰਾਂ ਨੂੰ ਪਹਿਲਾਂ ਪੰਜਾਬ ਪੁਲਿਸ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਣ ਦੀ ਲੋੜ ਹੈ। ਇਸ ਤੋਂ ਬਾਅਦ ਹੋਮਪੇਜ ‘ਤੇ ਉਪਲਬਧ ‘ਰਿਕਰੂਟਮੈਂਟ’ ਸੈਕਸ਼ਨ ‘ਤੇ ਜਾਓ ਅਤੇ ਉਚਿਤ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਤਸਦੀਕ ਜਾਂ ਸਰੀਰਕ ਯੋਗਤਾ ਟੈਸਟ ਲਈ ਚੁਣੇ ਗਏ ਉਮੀਦਵਾਰਾਂ ਦੇ ਨਾਮ ਵਾਲੀ PDF ਫਾਈਲ ਦੇਖੋ ਅਤੇ ਡਾਊਨਲੋਡ ਕਰੋ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp