ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ, 8ਵੀਂ ਤੇ 10ਵੀਂ-12ਵੀਂ ਨਾਲ ਸੰਬੰਧਤ ਵਿਦਿਆਰਥੀਆਂ ਦੀਆਂ ਟਰਮ-1 (Term-1 Examination) ਦੀਆਂ ਰਹਿ ਗਈਆਂ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ, 8ਵੀਂ ਤੇ 10ਵੀਂ-12ਵੀਂ ਨਾਲ ਸੰਬੰਧਤ ਵਿਦਿਆਰਥੀਆਂ ਦੀਆਂ ਟਰਮ-1 (Term-1 Examination) ਦੀਆਂ ਰਹਿ ਗਈਆਂ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰੀਖਿਆਵਾਂ ਪਹਿਲਾਂ 27 ਤੇ 28 ਜਨਵਰੀ ਨੂੰ ਹੋਣੀਆਂ ਸਨ ਪਰ ਕਿਉਂਕਿ ਪੰਜਾਬ ‘ਚ ਕੋਵਿਡ-19 ਦੀਆਂ ਪਾਬੰਦੀਆਂ ਲਾਗੂ ਹੋਣ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਇਸ ਲਈ ਹੁਣ ਬੋਰਡ ਅਧਿਕਾਰੀਆਂ ਨੇ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ  ਅਨੁਸਾਰ 4 ਅਤੇ 5 ਮਾਰਚ ਨੂੰ ਇਹ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆਰਥੀ 28 ਫਰਵਰੀ ਤਕ ਆਪਣੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।

ਬੋਰਡ ਅਧਿਕਾਰੀਆਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਵੀ ਵਾਂਝਾ ਰਹਿ ਗਿਆ ਵਿਦਿਆਰਥੀ ਖ਼ੁਦ ਜ਼ਿੰਮੇਵਾਰ ਹੋਵੇਗਾ।  ਬੋਰਡ ਨੇ ਫ਼ੈਸਲਾ ਲੈ ਲਿਆ ਹੈ ਕਿ ਟਰਮ-1 ਦੀਆਂ ਪ੍ਰੀਖਿਆਵਾਂ ਨਾ ਦੇਣ ਵਾਲਾ ਵਿਦਿਆਰਥੀ ਟਰਮ-2 ਦੀਆਂ ਪ੍ਰੀਖਿਆਵਾਂ ‘ਚ ਨਹੀਂ ਬੈਠ ਸਕੇਗਾ ਜੋ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

PLEASE SCRIBE CHANNEL FOR LATEST POST

Related posts

Leave a Reply