ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸਾਡਾ ਸਾਰਿਆਂ ਦਾ ਫਰਜ,ਕਰੋਨਾ ਪ੍ਰਤੀ ਰਹੀਏ ਜਾਗਰੁਕ : ਡਾ.ਵਿਨੋਦ ਸਰੀਨ

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸਾਡਾ ਸਾਰਿਆਂ ਦਾ ਫਰਜ,ਕਰੋਨਾ ਪ੍ਰਤੀ ਰਹੀਏ ਜਾਗਰੁਕ : ਡਾ.ਵਿਨੋਦ ਸਰੀਨ

ਪਠਾਨਕੋਟ: 5 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਕੋਵਿਡ-19 ਨੂੰ ਮਹਾਮਾਰੀ ਘੋਸਿਤ ਗਿਆ ਹੈ ਅਤੇ ਇਸ ਦੇ ਚਲਦਿਆਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਸਬੰਧਤ ਦਿੱਤੀਆਂ ਅਡਵਾਈਜਰੀਆਂ ਦੀ ਪਾਲਣਾ ਕਰੀਏ ਅਤੇ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ।

ਉਨਾਂ ਕਿਹਾ ਕਿ ਭਾਵੇ ਕਿ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਤੱਕ 81 ਕਰੋਨਾ ਪਾਜੀਟਿਵ ਲੋਕ ਹਨ ਅਤੇ 43 ਲੋਕ ਕਰੋਨਾ ਵਾਈਰਸ ਨੂੰ ਕਵਰ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਪਿਛਲੇ ਦਿਨ ਦੇਰ ਸਾਮ ਆਈ 116 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਪਰਾਲਾ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਕੀਤਾ ਜਾਵੇ ਜਿਸ ਅਧੀਨ ਮਿਸ਼ਨ ਫਤਿਹ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸੋਸਲ ਡਿਸਟੈਂਸ ਦੀ ਪਾਲਣਾ ਕਰੀਏ ਅਤੇ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਜਰੂਰ ਪਾਈਏ।

ਉਨਾਂ ਕਿਹਾ ਕਿ ਮਾਸਕ ਨਾਲ ਮੁੰਹ ਢੱਕ ਕੇ ਅਸੀਂ ਆਪ, ਦੂਸਰਿਆਂ ਲੋਕਾਂ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨਾਂ ਕਿਹਾ ਕਿ ਸਾਨੂੰ ਆਪਦੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਤਰਾ ਦੇ ਕਰੋਨਾ ਲੱਛਣ ਹੋਣ ਤੇ ਸੰਪਰਕ ਸਿਹਤ ਵਿਭਾਗ ਨਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਵਧਾਨੀਆਂ ਵਰਤਕੇ ਅਸੀਂ ਜਿੱਥੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਵਿੱਚ ਆਪਣਾ ਸਹਿਯੋਗ ਦੇਵਾਂਗੇ ਉੱਥੇ ਹੀ ਸਮਾਜ ਪ੍ਰਤੀ ਅਸੀਂ ਆਪਣੀ ਜਿਮੇਦਾਰੀ ਵੀ ਨਿਭਾ ਪਾਵਾਂਗੇ।

Related posts

Leave a Reply