UPDATED: ਪੰਜਾਬ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਘੋਗਰਾ ਨੂੰ 7.5 ਲੱਖ ਦਾ ਇਨਾਮ

ਪੰਜਾਬ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਘੋਗਰਾ ਨੂੰ 7.5 ਲੱਖ ਦਾ ਇਨਾਮ

ਦਸੂਹਾ / ਹੁਸ਼ਿਆਰਪੁਰ (ਚੌਧਰੀ ) ਪੰਜਾਬ ਸਰਕਾਰ ,ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲਾਂ ਦੀ ਓਵਰ ਆਲ ਗ੍ਰੇਡਿੰਗ ਦੇ ਆਧਾਰ ਤੇ ਸੈਸ਼ਨ 2020-21 ਤੇ ਸਰਵੋਤਮ ਸਰਕਾਰੀ ਸਕੂਲਾਂ ਦੀ ਸੂਚੀ ਵਿਚ ਹਾਈ ਸਕੂਲ ਕੈਟਾਗਰੀ ਵਿਚ ਸਰਕਾਰੀ ਹਾਈ ਸਕੂਲ ਘੋਗਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਸਕੂਲ ਦੀ ਦਰਜਾਬੰਦੀ ਗਰੇਡਿੰਗ ਦਾ ਆਧਾਰ ਸਕੂਲ ਦੇ ਨਤੀਜੇ,ਬੁਨਿਆਦੀ ਢਾਂਚੇ ,ਸਹਿ ਵਿਦਿਅਕ ਗਤੀਵਿਧੀਆਂ ,ਦਾਖਲੇ ਵਿੱਚ ਵਾਧਾ ,ਸਕੂਲ ਦਾ ਸੁੰਦਰੀਕਰਨ ਪਿੰਡ ਦੇ ਲੋਕਾਂ ਦਾ ਸਹਿਯੋਗ, ਵਿਦਿਆਰਥੀਆਂ ਦੀ ਹਾਜ਼ਰੀ, ਵਿੱਦਿਅਕ ਕਿਰਿਆਵਾਂ ਦੇ ਅਧਾਰ ਤੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ 750000 ਰੁਪਏ ਰਾਸ਼ੀ ਦਾ ਇਨਾਮ ਦਿੱਤਾ ਗਿਆ ।

ਮੁੱਖ ਅਧਿਆਪਕਾ ਜਸਪ੍ਰੀਤ ਕੌਰ ਨੇ ਇਸ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਇਨਾਮੀ ਰਾਸ਼ੀ ਨਾਲ ਸਕੂਲ ਦੀਆਂ ਬਚੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਇਹ ਪੈਸਾ ਸਕੂਲ ਦੀ ਬਿਹਤਰੀ ਲਈ ਲਗਾਇਆ ਜਾਵੇਗਾ। ਮੁੱਖ ਅਧਿਆਪਕਾ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ,ਉਪ ਜ਼ਿਲ੍ਹਾ ਸਿੱਖਿਆ, ਸਿੱਖਿਆ ਸੁਧਾਰ ਟੀਮ, ਸਮੂਹ ਦਾਨੀ ਸੱਜਣ ,ਸਮੂਹ ਡੀ ਐਮ ਸਮੂਹ ਡੀ ਐਮ, ਸਰਪੰਚ ਅਤੇ ਪਿੰਡ ਦੀ ਪੰਚਾਇਤ, ਇਲਾਕੇ ਦੇ ਮੋਹਤਬਰ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।

ਇਸ ਮੌਕੇ ਉਹਨਾਂ ਨੇ ਕਿਹਾ ਸਰਕਾਰੀ ਹਾਈ ਸਕੂਲ ਘੋਗਰਾ ਸਕੂਲ ਦੀ ਸਾਰੀ ਟੀਮ ਇਸ ਵਧਾਈ ਦੀ ਪਾਤਰ ਹੈ ਅਤੇ ਅੱਗੇ ਤੋਂ ਵੀ ਉਹ ਸਕੂਲ ਦੀ ਬਿਹਤਰੀ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਗੁਰਸ਼ਰਨ ਸਿੰਘ ਜੀ ਨੇ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਜੀ ਨੂੰ ਫੋਨ ਸੰਦੇਸ਼ ਰਾਹੀਂ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਉਹਨਾਂ ਵੱਲੋਂ ਕੀਤੇ ਹੋਏ ਯਤਨਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਸਰਕਾਰੀ ਹਾਈ ਸਕੂਲ ਘੋਗਰਾ ਨੇ ਇਨਾਮ ਪ੍ਰਾਪਤ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ।

Related posts

Leave a Reply