ਫਲਾਹੀ ਵਿਖੇ 31ਵੀਂ ਖੇਤਰੀ ਅਥਲੈਟਿਕਸ ਮੀਟ ਸ਼ੁਰੂ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਯੂ. ਟੀ ਦੇ ਪੰਜ ਕਲੱਸਟਰਾਂ ਦੇ 201 ਜੇਤੂ ਖਿਡਾਰੀ ਲੈ ਰਹੇ ਹਨ ਭਾਗ

ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 31ਵੀਂ ਖੇਤਰੀ ਅਥਲੈਟਿਕਸ ਮੀਟ ਸ਼ੁਰੂ

 

–ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਯੂ. ਟੀ ਦੇ ਪੰਜ ਕਲੱਸਟਰਾਂ ਦੇ 201 ਜੇਤੂ ਖਿਡਾਰੀ ਲੈ ਰਹੇ ਹਨ ਭਾਗ

 

ਹੁਸ਼ਿਆਰਪੁਰ :

ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਯੂ. ਟੀ ਦੇ ਪੰਜ ਕਲੱਸਟਰਾਂ ਦੇ 201 ਜੇਤੂ ਖਿਡਾਰੀਆਂ ਦੀ ਤਿੰਨ ਰੋਜ਼ਾ 31 ਵੀਂ ਖੇਤਰੀ ਅਥਲੈਟਿਕਸ ਮੀਟ ਜੇ. ਐਨ. ਵੀ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਰੂ ਹੋਈ।  ਜ਼ਿਲ੍ਹਾ  ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਇਸ ਮੌਕੇ ਮੁੱਖ ਮਹਿਮਾਨ ਅਤੇ ਮੁਖੀ ਸੀ ਐਸ ਈ ਸੋਨਾਲੀਕਾ ਟਰੈਕਟਰਜ਼ ਲਿਮਟਿਡ ਐਸ. ਕੇ ਪੂਮਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਵਿਦਿਆਰਥੀਆਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਜੀਵਨ ਵਿਚ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਕੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਕਿਹਾ। ਸੀਨੀਅਰ ਅਧਿਆਪਕ ਸੰਜੀਵ ਕੁਮਾਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।

 

        ਖੇਡ ਅਧਿਆਪਕ ਜਸਵਿੰਦਰ ਸਿੰਘ ਅਤੇ ਰਜਨੀ ਪਠਾਨੀਆ ਦੀ ਦੇਖ-ਰੇਖ ਹੇਠ ਇਹ ਮੀਟ ਹੋ ਰਹੀ ਹੈ। ਵਿਦਿਆਲਿਆ ਵੱਲੋਂ ਯਾਦ ਚਿੰਨ੍ਹ ਦੇ ਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

 

            ਅੰਡਰ 17 ਲੜਕੀਆਂ ਦੀ 200 ਮੀਟਰ ਦੌੜ ਵਿੱਚ ਪੰਜਾਬ ਇਕ (ਬਠਿੰਡਾ) ਦੀ ਸੰਧਿਆ ਨੂੰ ਪਹਿਲੀ, ਪੰਜਾਬ ਦੋ (ਹੁਸ਼ਿਆਰਪੁਰ) ਦੀ  ਤਮੰਨਾ ਦੂਜੀ, ਹਿਮਾਚਲ ਪ੍ਰਦੇਸ਼ (ਪੰਡੋਹ) ਦੀ ਅੰਕਿਤਾ ਤੀਜੀ, ਅੰਡਰ 17 ਲੜਕਿਆਂ ਦੀ 200 ਮੀਟਰ ਦੌੜ ਵਿੱਚ ਜੰਮੂ ਕਸ਼ਮੀਰ ਦੋ (ਬਾਰਾਮੂਲਾ) ਦੇ ਅਹਿਸ਼ਮ ਅਮੀਨ ਨੂੰ ਪਹਿਲੀ, ਹਿਮਾਚਲ ਪ੍ਰਦੇਸ਼ (ਕਿੰਨੌਰ) ਦੇ ਕਰਨ ਨੂੰ ਦੂਜੀ ਅਤੇ ਪੰਜਾਬ ਇਕ (ਬਠਿੰਡਾ) ਦੇ ਅੰਸ਼ੂ ਨੂੰ ਤੀਜੀ ਪੁਜੀਸ਼ਨ ਹਾਸਲ ਕਰਨ ਲਈ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਦੇ ਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸਨਮਾਨਿਤ ਕੀਤਾ।

      ਸਟੇਜ ਦੀ ਕਾਰਵਾਈ ਸੁਰਿੰਦਰ ਕੁਮਾਰ ਅਤੇ ਸੀਤਾ ਰਾਮ ਬਾਂਸਲ ਨੇ ਬਾਖੂਬੀ ਚਲਾਈ।

     ਇਸ ਮੌਕੇ ਰਕੇਸ਼ ਸੋਨੀ, ਸਮਰਜੀਤ ਭਾਟੀਆ, ਸੋਨਿਕਾ ਵਸ਼ਿਸ਼ਟ, ਦੀਪਿਕਾ ਸ਼ਰਮਾ, ਗੁਰਦੀਪ ਕੌਰ, ਰਜਿੰਦਰ ਸਿੰਘ ਗਿਆਨੀ, ਮੁਹੰਮਦ ਜਕੀ, ਰਵਿੰਦਰ, ਗਣੇਸ਼ ਕੁਮਾਰ, ਭਾਰਤ ਜਸਰੋਟੀਆ, ਹਰਿੰਦਰਜੀਤ ਸਿੰਘ, ਸੰਤੋਸ਼ ਕੁਮਾਰੀ ਯਾਦਵ, ਸੰਦੀਪ ਸ਼ਰਮਾ, ਉਮੇਸ਼ ਭਾਰਦਵਾਜ, ਪੁਨੀਤ ਕੁਮਾਰ ਚੰਦਾ, ਸ਼ਿਵ ਚੰਦ, ਅੰਕੁਰ, ਅਰੁਨਾ , ਧਰੁਵ ਚੌਹਾਨ , ਭੁਪਿੰਦਰ ਕੁਮਾਰ, ਮਨਜੀਤ ਸਿੰਘ ਅਤੇ ਖਿਡਾਰੀਆਂ ਨਾਲ਼ ਆਏ ਅਧਿਆਪਕ ਹਾਜ਼ਰ ਸਨ।

Related posts

Leave a Reply