ਫੁਗਲਾਣਾ ਦੇ ਵਿਕਾਸ ਤੇ ਖਰਚੇ ਗਏ ਲਗਭਗ ਇੱਕ ਕਰੋੜ ਰੁਪਏ- ਵਿਧਾਇਕ ਡਾ. ਰਾਜ ਕੁਮਾਰ

ਫੁਗਲਾਣਾ ਦੇ ਵਿਕਾਸ ਤੇ ਖਰਚੇ ਗਏ ਲਗਭਗ ਇੱਕ ਕਰੋੜ ਰੁਪਏ- ਵਿਧਾਇਕ ਡਾ. ਰਾਜ ਕੁਮਾਰ
ਹੁਸ਼ਿਆਰਪੁਰ/ਚੱਬੇਵਾਲ :  ਵੱਖਰਾ ਕੰਮ ਹਮੇਸ਼ਾ ਅਸੰਭਵ ਜਾਪਦਾ ਹੈ ਜਦੋਂ ਤੱਕ ਪੂਰਨ ਨਹੀਂ ਹੁੰਦਾ ਪਰ ਜੇ ਮਨ ਵਿੱਚ ਕੰਮ ਕਰਨ ਦੀ ਲਾਲਸਾ ਅਤੇ ਉਸਨੂੰ ਮੇਹਨਤ ਨਾਲ ਕੀਤਾ ਜਾਵੇ ਤਾ ਸਫਲਤਾ ਜਰੂਰ ਮਿਲਦੀ ਹੈ।  ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਨੇ ਉਸ ਸਮੇਂ ਜ਼ਾਹਿਰ ਕੀਤੇ ਜਦੋਂ ਉਹ ਪਿੰਡ ਫੁਗਲਾਣਾ ਵਿਖੇ ਮੀਟਿੰਗ ਕਰਨ ਪੁੱਜੇ। ਪਿੰਡ ਫੁਗਲਾਣਾ ਦੇ ਲੋਕਾਂ ਨੇ ਇਸ ਮੀਟਿੰਗ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਡਾ. ਰਾਜ ਨੇ ਕਿਹਾ ਕਿ ਹਰ ਪਿੰਡ ਦਾ ਵਿਕਾਸ ਕਰਵਾਉਣਾ ਹੀ ਉਹਨਾਂ ਦਾ ਸੁਪਨਾ ਹੈ। ਜਿਸਦੇ ਤਹਿਤ ਉਹ ਸਮੇਂ-ਸਮੇਂ ਤੇ ਪਿੰਡਾਂ ਵਿੱਚ ਮੀਟਿੰਗ ਕਰਦੇ ਅਤੇ ਚਲਦੇ ਕੰਮਾਂ ਦਾ ਜਾਇਜਾ ਲੈਂਦੇ ਰਹਿੰਦੇ ਹਨ। ਇਸ ਮੌਕੇ ਤੇ ਉਹਨਾਂ ਨੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਪਿੰਡ ਦੇ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਫੁਗਲਾਣਾ ਨੂੰ ਲਗਭਗ 93.73 ਲੱਖ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਸੀ। ਜਿਸ ਨਾਲ ਪਿੰਡ ਵਿੱਚ ਗਲੀਆਂ-ਨਾਲੀਆਂ ਬਣਾਈਆ ਗਈਆ। ਪਿੰਡ ਵਿੱਚ ਸਰਕਾਰੀ ਸਿੰਚਾਈ ਵਾਲਾ ਟਿਊਬਵੈਲ ਵੀ ਲਗਵਾਇਆ ਗਿਆ। ਜਿਸ ਨਾਲ ਪਿੰਡ ਦੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਬਹੁਤ ਮਦਦ ਮਿਲੀ। ਇਸਤੋਂ ਇਲਾਵਾ ਪਿੰਡ ਵਿੱਚ ਜੋ ਦਾਣਾ ਮੰਡੀ ਬਣੀ ਹੋਈ ਸੀ ਉਸ ਨੂੰ 44 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਵਾਇਆ ਗਿਆ। ਦਾਣਾ ਮੰਡੀ ਵੀ ਬਣਾਈ ਗਈ ਸੀ। ਜਿਸਤੋਂ ਕਿਸਾਨ ਤੇ ਆਸੇ-ਪਾਸੇ ਦੇ ਲੋਕ ਅਸਾਨੀ ਨਾਲ ਅਨਾਜ ਵੇਚ ਤੇ ਖਰੀਦ ਸਕਦੇ ਹਨ। ਵਿਧਾਇਕ ਡਾ. ਰਾਜ ਨੇ ਰਿਹਾਣਾ ਜੱਟਾਂ ਤੋਂ ਫੁਗਲਾਣਾ ਮੋਟਰਾਂ ਦੀ ਸਿੱਧੀ ਬਿਜਲੀ ਸਪਲਾਈ ਵੀ ਕਰਵਾ ਕੇ ਦਿੱਤੀ। ਜਿਸ ਨਾਲ ਪਿੰਡ ਵਾਸੀਆਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਹੱਲ ਹੋ ਗਈ ਸੀ। ਪਿੰਡ ਵਿੱਚ ਬੱਸ ਸਟੈਂਡ ਤੇ ਸ਼ੈਲਟਰ ਸ਼ੈਡ ਬਣਾਈ ਗਈ। ਇਹਨਾਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪਿੰਡ ਵਾਸੀਆਂ ਨੇ ਡਾ. ਰਾਜ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲਾਂ ਕਦੀ ਵੀ ਪਿੰਡ ਫੁਗਲਾਣਾ ਦੀ ਇੰਨੀ ਤਰੱਕੀ ਨਹੀਂ ਹੋਈ ਜਿੰਨੀ ਕਿ ਡਾ. ਰਾਜ ਕੁਮਾਰ ਦੇ ਕਾਰਜਕਾਲ ਵਿੱਚ ਹੋਈ ਹੈ। ਇਸ ਮੌਕੇ ਤੇ ਫੁਗਲਾਣਾ ਵਾਸੀਆਂ ਨੇ ਵਿਧਾਇਕ ਡਾ. ਰਾਜ ਕੁਮਾਰ ਨੂੰ ਸਕੂਲ ਅਪਗ੍ਰੇਡ ਕਰਵਾਉਣ ਦੀ ਬੇਨਤੀ ਕੀਤੀ। ਜਿਸ ਤੇ ਡਾ. ਰਾਜ ਨੇ ਕਿਹਾ ਕਿ ਉਹਨਾਂ ਨੇ ਸਿੱਖਿਆ ਮੰਤਰੀ ਨੂੰ ਵੀ ਚਿੱਠੀ ਭੇਜੀ ਹੈ ਤੇ ਜਲਦ ਹੀ ਇਹ ਸਕੂਲ 12ਵੀਂ ਤੱਕ ਅਪਗ੍ਰੇਡ ਹੋ ਜਾਵੇਗਾ। ਇਸ ਮੌਕੇ ਤੇ ਵਿਪਨ ਠਾਕੁਰ, ਸਰਪੰਚ ਬਖਸ਼ੋ ਦੇਵੀ, ਨਰਿੰਦਰ ਕੌਰ ਪੰਚ, ਗੁਰਮੀਤ ਕੌਰ ਪੰਚ, ਇੰਜ. ਜੋਗਿੰਦਰ ਪਾਲ, ਡਾ. ਬਾਰਤੂ ਰਾਮ, ਗੁਰਮੇਲ ਸਿੰਘ ਗੋਲੀ ਸੰਮਤੀ ਮੈਂਬਰ, ਪ੍ਰੇਮ ਬੰਗੜ, ਸੁੱਚਾ ਰਾਮ ਬੰਗੜ, ਡਾ. ਮੋਹਣ ਲਾਲ ਸ਼ਰਮਾ, ਮਦਨ ਲਾਲ, ਸੁਖਬੀਰ ਢਿੱਲੋ, ਮਨਪ੍ਰੀਤ ਬੱਬੂ, ਕਰਨ ਠਾਕੁਰ, ਆਸ਼ਾ ਦੇਵੀ, ਭੁਪਿੰਦਰ ਕੌਰ ਆਦਿ ਸ਼ਾਮਿਲ ਸਨ।

Related posts

Leave a Reply