ਬਸਪਾ-ਅਕਾਲੀ ਦਲ ਦੇ ਵਰਿੰਦਰ ਪਰਹਾਰ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦਾ ਹਰ ਇਕ ਵਰਕਰ ਪੂਰਾ ਜੋਰ ਲਗਾ ਦੇਵੇਗਾ : ਲਾਲੀ ਬਾਜਵਾ

 ਹੁਸ਼ਿਆਰਪੁਰ : 

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਹਰ ਇਕ ਨਿਰਦੇਸ਼ ਨੂੰ ਪਹਿਲਾਂ ਦੀ ਤਰਾਂ੍ਹ ਇਨ-ਬਿਨ ਲਾਗੂ ਕੀਤਾ ਜਾਵੇਗਾ ਤੇ ਗੱਠਜੋੜ ਦੇ ਧਰਮ ਨੂੰ ਨਿਭਾਉਂਦੇ ਹੋਏ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਰਿੰਦਰ ਸਿੰਘ ਪਰਹਾਰ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦਾ ਹਰ ਇਕ ਵਰਕਰ ਤੇ ਆਗੂ ਪੂਰਾ ਜੋਰ ਲਗਾ ਦੇਵੇਗਾ।

ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਉਨਾਂ੍ਹ ਦੇ ਗ੍ਹਿ ਵਿਖੇ ਅਕਾਲੀ ਦਲ-ਬਸਪਾ ਵਰਕਰਾਂ ਤੇ ਆਗੂਆਂ ਦੀ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਅਕਾਲੀ ਦਲ ਦੀ ਸ਼ਹਿਰੀ ਟੀਮ ਨੇ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਕੰਮ ਕੀਤਾ ਤੇ ਹੁਣ ਆਉਣ ਵਾਲੇ ਸਮੇਂ ਵਿਚ ਵੀ ਮੇਹਨਤ ਜਾਰੀ ਰਹੇਗੀ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।

ਉਨਾਂ੍ਹ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਚੋਣ ਨਜਦੀਕ ਆ ਚੁੱਕੀ ਹੈ ਇਸ ਲਈ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਨੂੰ ਆਪਣੀ-ਆਪਣੀ ਜਿੰਮੇਵਾਰੀ ਸਮਝਦੇ ਹੋਏ ਬੂਥ ਪੱਧਰ ‘ਤੇ ਸਰਗਰਮੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਤੇ ਜਲਦ ਤੋਂ ਜਲਦ ਬੂਥ ਕਮੇਟੀਆਂ ਬਣਾਉਣ ਦਾ ਕੰਮ ਨੇਪਰੇ ਚਾੜ੍ਹਨਾ ਚਾਹੀਦਾ ਹੈ। ਲਾਲੀ ਬਾਜਵਾ ਨੇ ਇਸ ਮੌਕੇ ਗੱਠਜੋੜ ਦੇ ਉਮੀਦਵਾਰ ਵਰਿੰਦਰ ਪਰਹਾਰ ਨੂੰ ਭਰੋਸਾ ਦਿਵਾਇਆ ਤੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਤੇ ਆਗੂ ਗੱਠਜੋੜ ਦਾ ਧਰਮ ਨਿਭਾਉਣਾ ਚੰਗੀ ਤਰਾਂ ਜਾਣਦੇ ਹਨ। ਉਨਾਂ ਕਿਹਾ ਕਿ ਸਾਲ 2022 ਵਿਚ ਪੰਜਾਬ ਦੇ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 13 ਨੁਕਾਤੀ ਏਜੰਡੇ ‘ਤੇ ਮੋਹਰ ਲਗਾਉਣ ਜਾ ਰਹੇ ਹਨ ਕਿਉਂਕਿ ਲੋਕ ਜਾਣ ਗਏ ਹਨ ਕਿ ਇਹੀ ਏਜੰਡਾ ਪੰਜਾਬ ਦੇ ਵਿਕਾਸ ਦਾ ਅਸਲੀ ਰੋਡ ਮੈਪ ਹੈ।

Related posts

Leave a Reply