ਬਹਾਦਰਪੁਰ ਵਿੱਖੇ  9.95 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਦਾ ਕੰਮ ਸ਼ੁਰੂ :ਮੇਅਰ ਸ਼ਿਵ ਸੂਦ

ਵਾਰਡ ਨੰ: 2 ਦੇ ਮੁੱਹਲਾ ਬਹਾਦਰਪੁਰ ਵਿੱਖੇ  9.95 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਊਣ ਦੇ ਕੰਮ ਦੀ ਮੇਅਰ ਸ਼ਿਵ ਸੂਦ ਨੇ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (Nisha,Navneet) : ਨਗਰ ਨਿਗਮ ਦੇ ਵਾਰਡ ਨੰ: 2 ਦੇ  ਮੁੱਹਲਾ ਬਹਾਦਰਪੁਰ ਵਿੱਖੇ 9.95 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਨਾਲ ਬਨਣ ਵਾਲੀ ਗਲੀ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕੀਤੀ। ੳਹਨਾਂ ਨੇ ਦੱਸਿਆ ਕਿ ਮੁੱਹਲਾ ਵਾਸੀਆਂ ਦੀ ਮੰਗ ਤੇ ਇਸ ਗਲੀ ਵਿੱਚ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਵਿੱਚ ਉੱਚ ਕਵਾਲਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਇਸ ਨੂੰ ਸਮੇਂ ਸਿਰ ਮੁੱਕਮਲ ਕੀਤਾ ਜਾਵੇਗਾ।

 

ਮੁੱਹਲਾ ਵਾਸੀਆਂ ਨੇ ਮੇਅਰ ਸ਼ਿਵ ਸੂਦ ਵੱਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਸ਼ਵਨੀ ਵਿੱਗ, ਅਸ਼ੋਕ ਸੂਰੀ, ਵਿਨੋਦ ਸੂਰੀ, ਆਨੰਦ ਸੂਰੀ,ਦਵਿੰਦਰ ਸ਼ਰਮਾ, ਨਰੇਸ਼ ਆਨੰਦ, ਜਰਨੈਲ ਸਿੰਘ ਪੱਪੂ, ਸ਼ਿਵ ਕੁਮਾਰ ਕਾਕੂ, ਪ੍ਰਦੀਪ ਸੂਰੀ, ਬਲਕਾਰ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ

Related posts

Leave a Reply