ਬਹੁਜਨ ਸਮਾਜ ਪਾਰਟੀ ਨੂੰ ਪਿੰਡ-ਪਿੰਡ ਮਿਲ ਰਿਹਾ ਭਰਵਾਂ ਹੁੰਗਾਰਾ : ਡਾ ਜਸਪਾਲ ਸਿੰਘ

ਗੜ੍ਹਦੀਵਾਲਾ 31 ਮਈ (ਚੌਧਰੀ) : ਅੱਜ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾ ਜਸਪਾਲ ਸਿੰਘ ਵੱਲੋਂ ਵਿਧਾਨ ਸਭਾ ਟਾਂਡਾ ਦੇ ਏਰੀਏ ਦੇ ਪਿੰਡ ਸੀਕਰੀ,ਬਡਾਲਾ ਨਰਿਆਲ,ਹੇਜਮਾ,ਚੌਟਾਲਾ ਦਾ ਤੁਫਾਨੀ ਦੌਰਾ ਕੀਤਾ। ਉਹਨਾਂ ਨਾਲ ਸੀਨੀਅਰ ਨੇਤਾ ਚਮਨ  ਸਿੰਘ ਸੀਕਰੀ, ਸ.ਬਲਵਿੰਦਰ ਸਿੰਘ ਸੀਕਰੀ,ਐਡਵੋਕੇਟ ਮਲਕੀਤ ਸਿੰਘ ਸੀਕਰੀ,ਜਸਵਿੰਦਰ ਸਿੰਘ ਬਡਾਲਾ ਨੇ ਡਾਕਟਰ ਜਸਪਾਲ ਸਿੰਘ ਪ੍ਰਧਾਨ  ਬਹੁਜਨ ਸਮਾਜ ਪਾਰਟੀ ਦੇ ਟਾਂਡਾ ਹਲਕੇ ਦੇ ਪ੍ਰਧਾਨ ਬਨਣ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ ਤੇ ਸਵਾਗਤ ਕੀਤਾ। ਇਸ ਡਾਕਟਰ ਜਸਪਾਲ ਸਿੰਘ ਨੇ ਕਿਹਾ ਪੰਜਾਬ ਪ੍ਰਧਾਨ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਜੀ ਦੀ ਸੋਚ ਨਾਲ ਬਹੁਜਨ ਸਮਾਜ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਹੈ। ਬਹੁਜਨ ਸਮਾਜ ਪਾਰਟੀ ਨੂੰ ਪਿੰਡ ਪਿੰਡ ਵਿੱਚ ਬਹੁਤ ਭਰਵਾਂ ਹੁਗਾਰਾ ਮਿਲ ਰਿਹਾ ਹੈ। ਬੀ ਐਸ ਪੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਤੇ ਨੌਜਵਾਨ ਭਾਰੀ ਗਿਣਤੀ ਨਾਲ ਜੁੜ ਰਹੇ ਹਨ। ਇਸ ਮੌਕੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਤੇ ਡਾਕਟਰ ਸੁਖਦੇਵ ਸਿੰਘ ਜੀ ਰਮਦਾਸ ਪੁਰ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 

Related posts

Leave a Reply