ਬੂਥ ਨੋਡਲ ਅਫਸਰ ਜਪਿੰਦਰ ਕੁਮਾਰ ਦੀ ਸੁਯੋਗ ਅਗਵਾਈ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਵਲੋਂ ਸ਼ਾਨਦਾਰ ਕੱਢੀ ਗਈ ਦਾਖ਼ਲਾ ਰੈਲੀ


ਦਸੂਹਾ 5 ਅਪ੍ਰੈਲ(ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਵਲੋਂ ਸੱਗਰਾਂ ਇਲਾਕੇ ਦੇ 10-12 ਪਿੰਡਾਂ ਵਿੱਚ ਬੀ ਐਨ ਓ ,ਪ੍ਰਿੰਸੀਪਲ ਜਪਿੰਦਰ ਕੁਮਾਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ ਦੀ ਸੁਯੋਗ ਅਗਵਾਈ ਹੇਠ ਦਾਖ਼ਲਾ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿਖੇ 6ਵੀ ਤੋਂ 10ਵੀ ਤੱਕ ਦੇ ਬੱਚਿਆਂ ਨੂੰ ਵਿੱਦਿਆ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।ਸਕੂਲ ਵਿੱਚ ਮਿਡ ਡੇ ਮੀਲ,ਮੁਫ਼ਤ ਕਿਤਾਬਾਂ,ਵਰਦੀ ,ਵਜੀਫੇ ਦੀ ਵੀ ਸੁਵਿਧਾ ਵੀ ਹੈ।ਸਕੂਲ ਵਿੱਚ ਤਜੁਰਬੇਕਾਰ ਸਟਾਫ,ਪਲੇਅ ਗਰਾਊਂਡ,ਸ਼ਾਨਦਾਰ ਲੈਬਾਂ,ਸਾਫ ਪਾਣੀ ਆਦਿ ਦੀ ਸੁਵਿਧਾ ਉਪਲੱਬਧ ਹੈ।ਉਹਨਾਂ ਕਿਹਾ ਕਿ ਇਸ ਵਾਰੀ ਲੋਕਾ ਵਿਚ ਦਾਖ਼ਲਾ ਲੈਣ ਲਈ ਭਾਰੀ ਉਤਸਾਹ ਹੈ। ਇਸ ਮੌਕੇ ਤੇ ਕਸ਼ਮੀਰ ਸਿੰਘ,ਵਿਨੋਦ ਕੁਮਾਰ, ਨੀਲਮ ਰਾਣੀ,ਮਧੂ ਚਿੱਬ,ਜਸਵੀਰ ਕੌਰ,ਵਿਜੈ ਕੁਮਾਰ ਬਲਜੀਤ ਸਿੰਘ ਆਦਿ ਹਾਜਿਰ ਸਨ।

Related posts

Leave a Reply