ਬੇ-ਰੋਜ਼ਗਾਰ ਪ੍ਰਾਰਥੀ ਇਸ ਪੋਰਟਲ ਤੇ ਕਰਾਉਣ ਰਜ਼ਿਸਟਰੇਸ਼ਨ – ਡਿਪਟੀ ਕਮਿਸ਼ਨਰ

ਬੇ-ਰੋਜ਼ਗਾਰ ਪ੍ਰਾਰਥੀ  ਅਤੇ ਨਿਯੋਜਕ ਘਰ-ਘਰ ਰੋਜ਼ਗਾਰ ਪੋਰਟਲ ਤੇ ਕਰਾਉਣ ਰਜ਼ਿਸਟਰੇਸ਼ਨ-ਡਿਪਟੀ ਕਮਿਸ਼ਨਰ

ਪਠਾਨਕੋਟ: 24 ਮਾਰਚ  ( ਰਾਜਿੰਦਰ ਸਿੰਘ ਰਾਜਨ ) ਪੰਜਾਬ ਸਰਕਾਰ ਵਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਦੀ ਸਹੂਲਤ ਦਿੱਤੀ ਗਈ ਹੈ,ਬੇ ਰੋਜਗਾਰ ਪ੍ਰਾਰਥੀਆਂ ਨੂੰ ਚਾਹੀਦਾ ਹੈ ਕਿ ਉਪਰੋਕਤ ਪੋਰਟਲ ਤੇ ਅਪਣੀ ਰਜਿਸਟ੍ਰੇਸ਼ਨ ਕਰਵਾ ਕੇ ਲਾਭ ਪ੍ਰਾਪਤ ਕਰਨ।

ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਉਨ੍ਹਾਂ ਦੱਸਿਆ ਕਿ ਸਾਲ 2020 ਦੋਰਾਨ ਕਰੋਨਾ ਦੀ ਦਸਤਕ ਨੇ ਕਾਫੀ ਬਦਲਾਅ ਲਿਆਂਦੇ ਜਿਸ ਦੇ ਚਲਦਿਆਂ ਬੇ-ਰੋਜਗਾਰ ਨੋਜਵਾਨਾਂ ਲਈ ਆਪਣੇ ਰੋਜ਼ਗਾਰ ਸਬੰਧੀ ਘਰ ਬੈਠੇ ਹੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਦੀ ਸੁਵਿਧਾ ਦਿੱਤੀ ਗਈ। ਜਿਸ ਦੇ ਚਲਦਿਆਂ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਬਣਾਇਆ ਗਿਆ ਅਤੇ ਨੋਜਵਾਨਾਂ ਨੂੰ ਰੁਜਗਾਰ ਲਈ ਆਨ ਲਾਈਨ ਆਪਣੀ ਰਜਿਸਟਰੇਸ਼ਨ ਕਰਨ ਦੀ ਸੁਵਿਧਾ ਪ੍ਰਾਪਤ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਯੋਜਕ ਵੀ ਆਪਣੀ ਰਜਿਸਟਰੇਸ਼ਨ ਘਰ-ਘਰ ਰੋਜ਼ਗਾਰ ਪੋਰਟਲ ਤੇ ਕਰਕੇ ਉਦਯੋਗਾਂ ਵਿੱਚ ਲੋੜੀਂਦੀ ਮੈਨ ਪਾਵਰ ਦੀ ਚੋਣ ਰਜਿਸਟਰਡ ਜਾਬ ਸੀਕਰ ਵਿਚੋਂ ਕਰ ਸਕਦੇ ਹਨ। ਇਸ ਪੋਰਟਲ ਤੇ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਹੋਣ ਉਪਰੰਤ ਹੀ ਰੋਜ਼ਗਾਰ ਬਿਊਰੋ ਪਠਾਨਕੋਟ ਵਲੋਂ ਜਾਬ ਸੀਕਰ ਦੀ ਯੋਗਤਾ ਅਨੁਸਾਰ ਸਮੇਂ ਸਮੇਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਨ ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਸਮੇਂ ਜੋ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈਣਾ ਚਾਹੁੰਦੇ ਹਨ ਉਹ ਆਪਣੀ ਪ੍ਰਤੀ ਬੇਨਤੀ ਰੋਜ਼ਗਾਰ ਬਿਊਰੋ ਵਿਖੇ ਦੇ ਸਕਦੇ ਹਨ।ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪ ਲਾਈਨ ਨੰਬਰ 7657825214 ਤੇ ਸਪੰਰਕ ਕੀਤਾ ਜਾ ਸਕਦਾ ਹੈ।  

Related posts

Leave a Reply