ਬੈਂਕ ਆਫ ਇੰਡੀਆ ਸਰਨਾ ਵਿਖੇ ਕਰੋਨਾ ਟੈਸਟ ਸੈਂਪਲ ਕੈਂਪ ਲਗਾਇਆ ਗਿਆ

ਬੈਂਕ ਆਫ ਇੰਡੀਆ ਸਰਨਾ ਵਿਖੇ ਕਰੋਨਾ ਟੈਸਟ ਸੈਂਪਲ ਕੈਂਪ ਲਗਾਇਆ ਗਿਆ 
 
ਪਠਾਨਕੋਟ  9 ਜੁਲਾਈ (ਰਾਜਿੰਦਰ ਰਾਜਨ ਬਿਊਰੋ )  ਅੱਜ ਸਿਵਲ ਸਰਜਨ ਡਾ ਹਰਵਿੰਦਰ ਸਿੰਘ  ਅਤੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ  ਸੀ ਐਚ ਸੀ ਘਰੋਟਾ ਦੇ ਦਿਸ਼ਾ ਨਿਰਦੇਸ਼ਾਂ ਤੇ  ਸਿਹਤ ਵਿਭਾਗ ਦੀ ਟੀਮ ਵੱਲੋਂ  ਬੈਂਕ ਆਫ ਇੰਡੀਆ ਸਰਨਾ ਵਿਖੇ ਕਰੋਨਾ ਟੈਸਟ ਸੈਂਪਲ ਕੈਂਪ ਲਗਾਇਆ ਗਿਆ  । ਇਸ ਦੇ ‌ਸਬੰਧ ਵਿਚ ਜਾਣਕਾਰੀ ਦਿੰਦਿਆਂ  ਡਾ ਵਿਮੁਕਤ ਸ਼ਰਮਾ,ਡਾ ਰੂਬਨਪ੍ਰੀਤ  ਅਤੇ ਡਾ ਹਿਮਾਨੀ  ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਕੈਂਪ ਵਿਚ ਬੈਂਕ ਦੇ ਸਹਿਯੋਗ ਨਾਲ 84  ਲੋਕਾਂ ਦੇ ਸੈਂਪਲ ਇਕੱਤਰ ਕੀਤੇ ਗਏ , ਜਿਨ੍ਹਾਂ ਵਿੱਚ 42 ਆਰ ਟੀ ਸੀ ਪੀ ਸੀ ਆਰ ਅਤੇ 42 ਰੈਪਿਡ ਟੈਸਟ ਸੈਂਪਲ ਇਕੱਤਰ ਕੀਤੇ ਗਏ । ਸੈਂਪਲਾਂ ਨੂੰ  ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਭੇਜ ਦਿੱਤਾ ਜਾਵੇਗਾ  । ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ , ਖਾਂਸੀ , ਸ਼ਾਹ ਲੈਣ ਵਿਚ ਤਕਲੀਫ ਹੁੰਦੀ ਹੈ ਤਾਂ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਟੈਸਟ ਕਰਵਾਉਣੇ ਚਾਹੀਦੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਤੋਂ ਕੋਰੋਨਾ ਨੂੰ ਰੋਕਣ ਲਈ ਆਪਣਾ ਟੀਕਾ ਕਰਨ ਜ਼ਰੂਰੀ ਲਗਵਾਉਣ। ਪੰਜਾਬ ਸਰਕਾਰ ਵੱਲੋਂ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਸਮਾਜਕ ਦੂਰੀ ਬਣਾਈ ਰੱਖੋ, ਮਾਸਕ ਪਹਿਨੋ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੋ। ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਹੁੰਦੇ ਹਨ,  ਜਲਦੀ ਤੋਂ ਜਲਦੀ ਉਸ ਦਾ ਟੈਸਟ ਕਰਵਾਓ ਅਤੇ ਸਮੇਂ ਸਿਰ ਇਲਾਜ ਕਰਵਾਉ. ਉਹਨਾਂ ਕਿਹਾ ਕਿ ਸਰਕਾਰ ਵਲੋਂ ਇਸ ਦੇ ਮੁਫਤ ਟੈਸਟ ਕੀਤੇ ਜਾ ਰਹੇ  ਹਨ  ਅਤੇ ਜੋ ਮਰੀਜ਼  ਸਕਾਰਾਤਮਕ ਆ ਰਹੇ ਹਨ ਉਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ,। ਇਸ ਮੌਕੇ ਤੇ  ਡ ਡਾ ਹਿਮਾਨੀ , ਡਾ ਰੁਬਿਨਪ੍ਰੀਤ , ਡਾ ਵਿਮੁਕਤ ਸ਼ਰਮਾ , ਐਲ ਟੀ  ਸੁਖਦੀਪ ਸਿੰਘ , ਅਧਿਆਪਕ ਅਸ਼ਵਨੀ ਕੁਮਾਰਆਦਿ  ਮੌਜੂਦ ਸਨ ।

Related posts

Leave a Reply