ਬੱਚਿਆਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਨਿਵੇਕਲਾ ਉਪਰਾਲਾ-ਪਾਕਟ ਮਨੀ ਜ਼ਿਲਾ ਰੈੱਡ ਕਰਾਸ ਦਫਤਰ ਨੂੰ ਕੀਤੀ ਦਾਨ

ਬੱਚਿਆਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਨਿਵੇਕਲਾ ਉਪਰਾਲਾ-ਪਾਕਟ ਮਨੀ ਜ਼ਿਲਾ ਰੈੱਡ ਕਰਾਸ ਦਫਤਰ ਨੂੰ ਕੀਤੀ ਦਾਨ

ਗੁਰਦਾਸਪੁਰ,  30 ਮਾਰਚ (  ਅਸ਼ਵਨੀ )  :- ਕਰੋਨਾ ਵਾਇਰਸ ਦੇ ਬਚਾਅ ਸਬੰਧੀ ਲਗਾਏ ਕਰਫਿਊ ਦੋਰਾਨ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਜਿਥੇ ਜਿਲਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ, ਓਥੇ ਬੱਚਿਆਂ ਵਲੋ ਵੀ ਲੋੜਵੰਦ ਲੋਕਾਂ ਦੀ ਮਦਦ ਕਰਕੇ ਨਵੀਂ ਮਿਸਾਲ ਪੈਦਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਹਾਜਰੀ ਵਿਚ ਅੱਜ ਗੋਬਿੰਦ ਰਾਮ ਅਤੇ ਮਾਧਵੀ ਸਰੋਜਨੀ ਵਾਸੀ ਬਾਜਵਾ ਕਾਲੋਨੀ ਗੁਰਦਾਸਪੁਰ ਵਲੋਂ ਆਪਣੇ ਪਾਕਟ ਮਨੀ ਜੋ ਪਿਛਲੇ 07 ਸਾਲਾਂ ਤੋਂ ਜੋੜ ਕੇ ਰੱਖੀ ਸੀ ਉਹ ਲੋਕਾਂ ਨੂੰ ਦਵਾਈਆਂ ਦੇਣ ਲਈ ਜਿਲਾ ਰੈੱਡ ਕਰਾਸ ਨੂੰ ਦਾਨ ਕੀਤੀ ਗਈ । ਇਸ ਤੋਂ ਇਲਾਵਾ ਉਨਾਂ ਦੇ ਮਾਤਾ-ਪਿਤਾ ਨੇ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ।
ਇਸ ਮੌਕੇ ਡਿਪਟੀ ਕਮਿਸਨਰ ਨੇ ਬੱਚਿਆਂ ਵਲੋਂ ਲੋੜਵੰਦ ਲੋਕਾਂ ਦੀ ਕੀਤੀ ਮਦਦ ‘ਤੇ ਧੰਨਵਾਦ ਕਰਦਿਆਂ ਕਿ ਬੱਚਿਆਂ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਥੋੜੀ ਹੈ। ਉਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਾਨਵਤਾ ਦੀ ਭਲਾਈ ਲਈ ਲੋੜਵੰਦ , ਗਰੀਬ ਵਿਅਕਤੀਆਂ ਤੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਡੇਰਾ ਬਾਬਾ ਨਾਨਕ, ਰਾਜੀਵ ਠਾਕੁਰ ਸੈਕਟਰੀ ਜਿਲਾ ਰੈੱਡ ਕਰਾਸ ਸੁਸਾਇਟੀ ਵੀ ਮੋਜੂਦ ਸਨ।

Related posts

Leave a Reply