ਬੱਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਕਾਰਨ 5 ਜਾਣਿਆ ਦੀ ਮੌਤ

ਮੋਗਾ : ਮੋਗਾ ਦੇ ਕਸਬਾ ਕੋਟ ਈਸੇ ਖਾਂ ਬੱਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਕਾਰਨ 5 ਜਾਣਿਆ ਦੀ ਮੌਤ ਹੋ ਗਈ ਹੈ। ਪੱਟੀ ਡਿਪੂ ਦੀ ਬੱਸ ਨੰਬਰ 5179 ਮੱਲੂਬਾਣਿਆਂ ਨਜ਼ਦੀਕ ਸ਼ਾਹ ਬੁੱਕਰ ਦੇ ਵਿਚਕਾਰ ਹੋਇਆ ਐਕਸੀਡੈਂਟ ਕਾਫੀ ਜ਼ਿਆਦਾ ਨੁਕਸਾਨ ਹੋਣ ਦੀ ਖਬਰ ਹੈ।

ਮੋਗਾ- ਕੋਟ ਈਸੇ ਖਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਪਿੰਡ ਮਲੂਬਾਣੀਆਂ ਨਜ਼ਦੀਕ ਸੰਘਣੀ ਧੁੰਦ ਕਾਰਨ ਸਵੇਰੇ  ਇਕ ਸਵਿਫਟ ਕਾਰ ਨੰਬਰ ਪੀ.ਬੀ 13 ਬੀ.ਸੀ 1964 ਅਤੇ ਸਰਕਾਰੀ ਬੱਸ ਦੀ ਟੱਕਰ ‘ਚ ਸਵਿਫਟ ਕਾਰ ‘ਚ ਸਵਾਰ 5 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ।

 

Related posts

Leave a Reply