ਭਗਵਾਨ ਵਾਲਮੀਕਿ ਜੀ ਦੇ ਖਿਲਾਫ ਫੇਸਬੁੱਕ ਤੇ ਪੋਸਟ ਪਾਉਣ ਵਾਲੇ ਤੇ ਖ਼ਿਲਾਫ਼ ਪਰਚਾ ਦਰਜ

ਭਗਵਾਨ ਵਾਲਮੀਕਿ ਜੀ ਦੇ ਖਿਲਾਫ ਫੇਸਬੁੱਕ ਤੇ ਪੋਸਟ ਪਾਉਣ ਵਾਲੇ ਤੇ ਖ਼ਿਲਾਫ਼ ਪਰਚਾ ਦਰਜ 
ਬਟਾਲਾ (   ਸੰਜੀਵ ਨਈਅਰ   , ਅਵਿਨਾਸ਼ )  ਪਿਛਲੇ ਦਿਨੀਂ ਫੇਸਬੁੱਕ ਤੇ ਧਰਮਾਂ ਖਿਲਾਫ ਪੋਸਟਾਂ ਪਾ ਕੇ ਧਰਮਾਂ ਖ਼ਿਲਾਫ਼ ਬੋਲਣ ਵਾਲੇ ਇੱਕ ਵਿਅਕਤੀ ਨੀਰਜ ਵਰਮਾ ਦੇ ਖ਼ਿਲਾਫ਼ ਬਟਾਲਾ ਪੁਲੀਸ ਵੱਲੋਂ ਬਾਊਂ ਸੁਰਜੀਤ ਦੀ ਸ਼ਿਕਾਇਤ ਤੇ ਪਰਚਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਸਾਡੇ ਪੱਤਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ , ਨੀਰਜ ਵਰਮਾ ਨਾਮੀ ਲੜਕਾ ਪਿਛਲੇ ਕੁਝ ਸਮੇਂ ਤੋਂ ਕੁਝ ਧਰਮਾਂ ਖਿਲਾਫ ਪੋਸਟਾਂ ਪਾ ਰਿਹਾ ਸੀ, ਇਸ ਸਬੰਧੀ ਕਈ ਲੋਕਾਂ ਨੇ ਇਸ ਨੂੰ ਬਹੁਤ ਹੀ ਪਿਆਰ ਨਾਲ ਸਮਝਾਇਆ ਸੀ ,ਪਰ ਇਹ ਲੜਕਾ ਬਾਜ ਨਾ ਆਇਆ ,ਪਰ ਪਿਛਲੇ ਦਿਨੀਂ ਇਸ ਨੇ ਇੱਕ ਪੋਸਟ ਭਗਵਾਨ ਵਾਲਮੀਕਿ ਜੀ ਦੇ ਖਿਲਾਫ਼ ਪਾ ਦਿੱਤੀ, ਜਿਸ ਕਰਕੇ ਵਾਲਮੀਕਿ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਦੌੜ ਗਈ ,ਪਰ ਫਿਰ ਵੀ ਇਸ ਨੂੰ ਗਲਤੀ ਮੰਨ ਲੈਣ ਦਾ ਮੌਕਾ ਦਿੱਤਾ ਗਿਆ ਪਰ ਇਸ ਤੇ ਕੋਈ ਅਸਰ ਨਹੀਂ ਹੋਇਆ , ਆਖਿਰ ਇਸ ਖਿਲਾਫ ਲਵ ਕੁਸ਼ ਸੈਨਾ ਸੁਰਕਸ਼ਾ ਸਮਿਤੀ ਦੇ ਪ੍ਰਧਾਨ ਬਾਊ ਸੁਰਜੀਤ ਵੱਲੋਂ ਮਿਤੀ 27.05.2020 ਨੂੰ ਐਸਐਸਪੀ ਬਟਾਲਾ ਨੂੰ ਇਕ ਦਰਖ਼ਾਸਤ ਦਿੱਤੀ ਗਈ, ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੀਰਜ਼ ਵਰਮਾ ਵਾਸੀ ਡੇਰਾ ਬਾਬਾ ਨਾਨਕ ਰੋਡ ਬਟਾਲਾ ਦੇ ਵਿਰੁੱਧ ਆਈ ਪੀ ਸੀ ਦੀ ਧਾਰਾ 295 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਮੌਕੇ ਤੇ ਬਾਊ ਸੁਰਜੀਤ ਨੇ ਦੱਸਿਆ ਕਿ ਸਮਾਜ ਵਿੱਚ ਕੁਝ ਐਸੇ ਸ਼ਰਾਰਤੀ ਲੋਕ ਹਨ, ਜੋ ਸਮਾਜ ਨੂੰ ਗੰਧਲਾ ਕਰ ਰਹੇ ਹਨ, ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸ਼ਰਾਰਤੀ ਅਨਸਰ ਵੱਲੋਂ ਕੁਝ ਦਿਨ ਪਹਿਲਾਂ ਕਿਸੇ ਹੋਰ ਧਰਮ ਖਿਲਾਫ ਵੀ ਇਸੇ ਤਰ੍ਹਾਂ ਦੀ ਪੋਸਟ ਪਾਈ ਗਈ ਸੀ ਅਤੇ ਉਸ ਸਮੇਂ ਵੀ ਇਸ ਤੇ ਪਰਚਾ ਦਰਜ ਕੀਤਾ ਗਿਆ ਸੀ ।

Related posts

Leave a Reply