ਭਰਤੀ ਕਰਵਾਉਣ ਦੇ ਨਾਂ ‘ਤੇ ਪੈਸੇ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਲੋਕਾਂ ਵਿਰੁੱਧ ਕੇਸ ਦਰਜ 

ਭਰਤੀ ਕਰਵਾਉਣ ਦੇ ਨਾਂ ‘ਤੇ ਪੈਸੇ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਲੋਕਾਂ ਵਿਰੁੱਧ ਕੇਸ ਦਰਜ 

ਸੁਜਾਨਪੁਰ/ਪਠਾਨਕੋਟ, ( ਰਾਜਿੰਦਰ ਸਿੰਘ ਰਾਜਨ, ਸ਼ਰਮਾ)   ਭਰਤੀ ਕਰਵਾਉਣ ਦੇ ਨਾਂ ‘ਤੇ ਪੈਸੇ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ ਐਸ ਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਿਜੇ ਕੁਮਾਰ ਵਾਸੀ ਕੈਲਾਸ਼ਪੁਰ ਦੀ ਵੱਲੋ  ਐਸ ਐਸ ਪੀ ਪਠਾਨਕੋਟ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮੇਰੇ ਬੇਟੇ ਅੰਤੋਸ਼ ਅਤੇ ਮੇਰੇ ਸਾਲੇ ਦੇ ਬੇਟੇ ਹਰੀਸ਼ ਨੂੰ ਐਮ ਈ ਐਸ ਵਿੱਚ ਨੌਕਰੀ ਦਿਵਾਉਣ ਲਈ, ਦੀਪਕ ਕੁਮਾਰ , ਰਵੇਲ ਸਿੰਘ, ਦਿਲਬਾਗ ਸਿੰਘ, ਬੋਧ ਰਾਜ ਨੇ 12 ਲੱਖ ਰੁਪਏ ਲਏ ਜਦੋਂ ਕਿ ਸਾਡੇ ਲੜਕੇ ਨੂੰ ਨੌਕਰੀ ਨਹੀਂ ਲਗਵਾਇਆ।
 
ਜਦੋਂ ਉਸਨੇ ਪੈਸੇ ਮੰਗੇ, ਉਸਨੇ ਪੈਸੇ ਵੀ ਵਾਪਸ ਨਹੀਂ ਦਿੱਤੇ । ਜਿਸਦੇ ਬਾਅਦ ਪੁਲਿਸ ਦੀ ਆਰਥਿਕ ਸ਼ਾਖਾ ਦੁਆਰਾ ਜਾਂਚ ਕੀਤੀ ਗਈ ਅਤੇ ਇਸ ਜਾਂਚ ਦੇ ਬਾਅਦ ਸੁਜਾਨਪੁਰ ਪੁਲਿਸ ਨੇ ਦੀਪਕ ਕੁਮਾਰ ਨਿਵਾਸੀ ਭਗੂੜੀ ਧਾਰ ਕਲਾ, ਰਵੇਲ ਸਿੰਘ, ਦਿਲਬਾਗ ਸਿੰਘ ਵਾਸੀ ਪਿੰਡ ਚੰਦੂ ਸੂਜਾ ਫਤਿਹਗੜ੍ਹ ਚੂੜੀਆਂ, ਬੋਧਰਾਜ ਨਿਵਾਸੀ ਤਰੇਹਟੀ, ਦੇ ਖਿਲਾਫ  ਧਾਰਾ 420, 467,468,471,120B ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਸਾਰੇ ਦੋਸੀ ਅਜੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹਨ ।

Related posts

Leave a Reply