ਭਾਜਪਾ ਕਿਸਾਨ ਮੋਰਚਾ ਹੁਸ਼ਿਆਰਪੁਰ ਨੇ ਡਿਪਟੀ ਕਮਿਸ਼ਨਰ ਨੂੰ ਬਾਰਦਾਨੇ ਦੀ ਘਾਟ ਸਬੰਧੀ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ 28 ਅਪ੍ਰੈਲ (ਚੌਧਰੀ) : ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਵਲੋਂ ਜਿਲਾ ਪ੍ਰਧਾਨ ਸ਼ਰਦ ਸੂਦ  ਦੀ ਅਗਵਾਈ ਵਿੱਚ ਪੰਜਾਬ ਅੰਦਰ ਬਾਰਦਾਨੇ ਦੀ ਕਮੀ ਕਾਰਣ ਕਿਸਾਨ ਦੀ ਖੱਜਲ ਖੁਆਰੀ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੁਆਰਾ ਇਹ ਮੰਗ ਪੱਤਰ ਪ੍ਰਾਪਤ ਕੀਤਾ ਗਿਆ । ਸ਼ਰਦ ਸੂਦ ਨੇ ਕਿਹਾ ਕਿ ਅੱਜ ਭਾਵੇਂ ਪੰਜਾਬ ਸਰਕਾਰ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਜ਼ਮੀਨੀ ਹਾਲਾਤ ਹੋਰ ਹੀ ਨਜ਼ਰ ਆ ਰਹੇ ਹਨ। ਸਥਾਨਕ ਸ਼ਹਿਰਾਂ ਦੀਆਂ ਅਨਾਜ ਮੰਡੀਆਂ ਵਿਖੇ ਕਿਸਾਨਾਂ ਦੀ ਸਾਰ ਲੈਣ ਲਈ ਮੰਡੀਆਂ ਵਿੱਚ ਕੋਈ ਸਰਕਾਰ ਨੁਮਾਇੰਦਾ ਨਹੀਂ ਜਾ ਰਿਹਾ ਜਦੋਂ ਅਸੀਂ ਵੇਖਿਆ  ਕਿ ਵੱਡੇ-ਵੱਡੇ ਢੇਰ ਅਨਾਜ ਮੰਡੀਆਂ ‘ਚ ਕਣਕ ਦੇ ਲੱਗੇ ਢੇਰ ਅਤੇ ਕਿਸਾਨਾ ਦੇ ਹੋਰ ਸਭ ਕੰਮ ਕਣਕ ਨਾ ਤੁਲਣ ਕਾਰਨ ਠੱਪ ਪੈਏ ਹਨ। ਇਸ ਸਮੇਂ ਮੰਡੀਆਂ ‘ਚ ਕਿਸਾਨਾਂ ਨੂੰ ਆ ਰਹੀ ਬਾਰਦਾਨੇ ਦੀ ਘਾਟ ਨੂੰ ਮਹਿਸੂਸ ਕਰਦਿਆਂ ਹੁਸ਼ਿਆਰਪੁਰ  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬਨ  ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਹੁਸ਼ਿਆਰਪੁਰ ਨੇ ਅਗਾਹ ਕੀਤਾ ਅਤੇ ਕਿਹਾ ਕਿ ਕਿਸਾਨਾਂ ਦਾ ਕੰਮ ਸਿਰ ਤੇ ਪਿਆ ਹੈ ਕਿ ਕਿਸੇ ਵੀ ਕਿਸਾਨ ਕੋਲ ਮੰਡੀ ‘ਚ ਬੈਠਣ ਦਾ ਸਮਾਂ ਨਹੀਂ, ਇਸ ਕਰਕੇ ਜਲਦ ਤੋਂ ਜਲਦ ਬਰਦਾਨੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਕਿਸਾਨ ਭਰਾਵਾਂ ਤੋਂ ਪਤਾ ਲੱਗਾ ਕਿ 5 ਅਪ੍ਰੈਲ ਤੋਂ ਕਣਕ ਮੰਡੀ ਚ ਲਈ ਬੈਠੇ ਹਨ ਅਤੇ ਬਾਕੀ ਸਭ ਕੰਮ ਉਹਨਾਂ ਦੇ ਠੱਪ ਪੈਏ ਹਨ, ਜਿਸ ਨਾਲ ਕਾਫੀ ਪਰੇਸ਼ਾਨੀ ਹੋ ਰਹੀ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਬਾਰ ਕਣਕ ਦਾ ਝਾੜ ਵੀ 10 ਤੋਂ 15 ਫੀਸਦੀ ਘੱਟ ਹੈ ਪਰ ਫਿਰ ਵੀ ਕਾਂਗਰਸ ਸਰਕਾਰ ਬਾਰਦਾਨੇ ਦਾ ਪ੍ਰਬੰਧ ਕਰਨ ‘ਚ ਅਸਫਲ ਰਹੀ ਹੈ, ਜੋ ਸਰਕਾਰ ਦੀ ਨਾਕਾਮੀ ਹੈ । ਇਹ ਕੰਮ ਸਰਕਾਰ ਨੂੰ ਘੱਟੋ-ਘੱਟ ਦੋ ਮਹਿਨੇ ਪਹਿਲਾ ਕਰਨਾ ਚਾਹੀਦਾ ਸੀ । ਭਾਰਤੀ ਜਨਤਾ ਪਾਰਟੀ ਕਿਸਾਨਾ ਮੋਰਚਾ ਹੁਸ਼ਿਆਰਪੁਰ ਆਪ ਨੂੰ ਬੇਨਤੀ ਕਰਦਾ ਹੈ ਕਿ ਜਲਦੀ ਤੋਂ ਜਲਦੀ ਬਾਰਦਾਨਾ ਮੰਡੀਆਂ ਵਿੱਚ ਪੁੱਜਦਾ ਕੀਤਾ ਜਾਵੇਂ,ਤਾਂ ਜੋ ਕਿਸਾਨਾਂ ਦੀ ਮੁਸ਼ਕਿਲ ਦਾ ਹੱਲ ਹੋ ਜਾਵੇ। ਇਸ ਸਮੇ ਭਾਜਪਾ ਜਿਲ੍ਹਾਂ ਜਨਰਲ ਸਕੱਤਰ ਸੁਖਜਿੰਦਰ ਸਿੰਘ, ਪਾਲ ਸਿੰਘ, ਸਤਵੀਰ ਸਿੰਘ, ਸੁਖਦੇਵ ਸਿੰਘ ਵੀ ਮੌਜੂਦ ਸਨ। 

Related posts

Leave a Reply