ਭੀਮ ਆਰਮੀ ਸੰਗਠਨ ਗੜ੍ਹਦੀਵਾਲਾ ਨੇ ਭਾਰਤ ਰਤਨ ਡਾ ਭੀਮ ਰਾਓ ਅੰਬੇਦਕਰ ਜੀ ਦਾ 130 ਵਾਂ ਜਨਮ ਦਿਹਾੜਾ ਮਨਾਇਆ


ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ) :  ਭੀਮ ਆਰਮੀ ਸੰਗਠਨ ਗੜ੍ਹਦੀਵਾਲਾ ਵਲੋਂ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 130 ਵਾ ਜਨਮ ਦਿਹਾੜਾ ਗੜ੍ਹਦੀਵਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਨੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿਤੇ ਹਨ। ਸਾਨੂੰ ਬਾਬਾ ਸਾਹਿਬ ਜੀ ਦੂਆਰਾ ਲਿਖੇ ਗਏ ਸੰਵਿਧਾਨ ਦੇ ਫਲਸਫੇ ਤੇ ਚਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਰਿਆਂ ਨੂੰ ਮਿਲ ਕੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਵਰਿੰਦਰ ਸੰਧੂ, ਸੰਗਠਨ ਪ੍ਰਧਾਨ ਵਿਨੋਦ ਕਲਿਆਣ ਪ੍ਧਾਨ, ਸਨੀ  ਕਲਿਆਣ,ਮਾਲਾ ਕਲਿਆਣ,ਗੁਰੀ ਮਲਿਕ, ਰਾਹੁਲ ਮਲਿਕ,  ਸ਼ਿਦੇ ਮਲਹੋਤਰਾ, ਗੋਬਿੰਦ ਸਿੱਧੂ, , ਹਨੀ ਸਿੱਧੂ,ਰੋਹਿਤ ਸਿੱਧੂ, ਰਜੇਸ਼ ਕਲਿਆਣ ਸਮੇਤ ਹੋਰ ਲੋਕ ਹਾਜਰ ਸਨ। 

Related posts

Leave a Reply