ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ

ਹੁਸ਼ਿਆਰਪੁਰ,(ਅਜੈ, ਸੁਖਵਿੰਦਰ) :  ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ।ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ ਵਿੱਚ ਕੁਦਰਤੀ ਆਪਦਾ ਆਉਂਦੀ ਹੈ ਤਾਂ ਉਸਦੇ ਬਚਾਅ ਕਾਰਜ ਕਰਨ ਦੀ ਸੇਵਾ ਵਿੱਚ ਸੇਵਾਦਲ ਅਤੇ ਸੰਗਤਾਂ ਦੇ ਮੈਂਬਰ ਜੁੱਟ ਜਾਂਦੇ ਹਨ ।  ਸੰਤ ਨਿਰੰਕਾਰੀ ਮਿਸ਼ਨ  ਦੇ ਸ਼ਰਧਾਲੂ ਨਿਰੰਕਾਰੀ ਬਾਬਾ ਹਰਦੇਵ ਸਿੰਘ  ਮਹਾਰਾਜ ਅਤੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ  ਦੇ ਸੰਦੇਸ਼ ਕਿ ਹੰਝੂ ਤੇਰੇ ਹੋਣ ਜਾਂ ਮੇਰੇ ਹੋਣ ਹੰਝੂਆਂ ਦੀ ਪਰਿਭਾਸ਼ਾ ਇੱਕ ਹੀ ਹੈ ਨੂੰ ਲੈ ਕੇ ਨਿਰੰਕਾਰੀ ਸੇਵਾਦਲ  ਦੇ ਮੈਂਬਰ ਅਤੇ ਸੰਗਤਾਂ ਸੇਵਾ ਵਿੱਚ ਵੱਧ ਚੱੜ ਕੇ ਹਿੱਸਾ ਲੈਦੀਆਂ ਹਨ।

ਇਸੇ ਤਰ•ਾਂ ਹੀ ਪਿਛਲੇ ਦਿਨੀਂ ਮੀਂਹ ਦੇ ਕਾਰਨ ਆਏ ਹੜ•  ਦੇ ਦੌਰਾਨ ਬੜੌ•ਦਰਾ ਅਤੇ ਦਾਹੌਦ ਵਿੱਚ ਸਥਾਨਕ ਨਿਰੰਕਾਰੀ ਸੇਵਾਦਲ ਅਤੇ ਚੈਰੀਟੇਬਲ ਫਾਉਂਡੇਸ਼ਨ  ਦੇ ਮੈਬਰਾਂ ਵੱਲੋਂ ਦਿਨ ਰਾਤ ਇੱਕ ਕਰਕੇ ਉੱਥੇ  ਦੇ ਸਥਾਨਕ ਲੋਕਾਂ ਦੀ ਸੇਵਾ ਕਰਕੇ ਸਹਾਇਤਾ ਕਰ ਰਹੇ ਹਨ।  ਇਸ ਮੌਕੇ ਉੱਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਲਈ ਤਿਆਰ ਰਹਿੰਦਾ ਹੈ ,  ਨਰ ਸੇਵਾ ਨਰਾਇਣ ਪੂਜਾ ਦੀ ਭਾਵਨਾ ਰੱਖਦੇ ਹੋਏ ਮਿਸ਼ਨ  ਦੇ ਸੇਵਾਦਾਰ ਸੇਵਾ ਕਰਦੇ ਹਨ ।  ਉਨ•ਾਂ ਨੇ ਕਿਹਾ ਕਿ ਇਹ ਸੇਵਾ ਦੀ ਭਾਵਨਾ  ਉਦੋਂ ਹੀ ਸੰਭਵ ਹੈ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਜਾਕੇ ਇਸ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਤੱਦ ਇਹ ਗੁਣ ਜੀਵਨ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਲਨ ਵਿੱਚ ਇੱਕ ਇਮਾਰਤ  ਦੇ ਹੇਠਾਂ ਧਸੱਣ ਉੱਤੇ ਨਿਰੰਕਾਰੀ ਮਿਸ਼ਨ  ਦੇ ਸੇਵਾਦਲ ਅਤੇ ਸਾਧ ਸੰਗਤ ਨੇ ਬਚਾਅ ਕਾਰਜਾਂ ਵਿੱਚ ਭਰਪੂਰ ਯੋਗਦਾਨ ਦਿੱਤਾ ਸੀ ,  ਜਿਸਦੀ ਸ਼ਲਾਘਾ ਪ੍ਰਸ਼ਾਸਨ ਨੇ ਭਰਪੂਰ ਕੀਤੀ ।  ਇਸਦੇ ਇਲਾਵਾ  ਨੇਪਾਲ , ਉਤਰਾਖੰਡ ,  ਕੇਰਲਾ ਵਿੱਚ ਆਈ ਕੁਦਰਤੀ ਆਪਦਾਵਾ ਦੇ ਸਮੇਂ ਨਿਰੰਕਾਰੀ ਸ਼ਰੱਧਾਲੂਆਂ ਨੇ ਆਪਣਾ ਯੋਗਦਾਨ ਬਚਾਅ ਕਾਰਜ ਵਿੱਚ ਦਿੱਤਾ ਸੀ ।

Related posts

Leave a Reply