ਮਸ਼ਹੂਰ ਗ਼ਜ਼ਲਗੋ, ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਸਦੀਵੀ ਵਿਛੋੜਾ ਦੇ ਗਏ, ਜੀਵਨ ਦੀ ਸ਼ੁਰੂਆਤ ਚੌੜਾ ਬਜ਼ਾਰ ਵਿਚ ਫ਼ੜੀ ਲਾ ਕੇ ਕੀਤੀ

ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਦਾ ਸਦੀਵੀ ਵਿਛੋੜਾ

 

ਚੰਡੀਗੜ੍ਹ : ਮਸ਼ਹੂਰ ਗ਼ਜ਼ਲਗੋ ਕਰਤਾਰ ਸਿੰਘ ਕਾਲੜਾ ਸਦੀਵੀ ਵਿਛੋੜਾ ਦੇ ਗਏ ਹਨ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਮਾਪੇ ਲੁਧਿਆਣੇ ਆ ਵਸੇ। ਕਰਤਾਰ ਸਿੰਘ ਕਾਲੜਾ ਨੇ ਜੀਵਨ ਦੀ ਸ਼ੁਰੂਆਤ ਚੌੜਾ ਬਜ਼ਾਰ ਵਿਚ ਫ਼ੜੀ ਲਾ ਕੇ ਕੀਤੀ। ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਸਿੱਖਿਆ ਮਹਿਕਮੇ ਵਿਚ ਕਲਰਕ ਦੀ ਨੌਕਰੀ ਤੋਂ ਤਰੱਕੀ ਕਰਦੇ ਕਰਦੇ ਆਪ ਸਕੂਲ ਲੈਕਚਰਾਰ, ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਡਿਪਟੀ ਡੀ. ਪੀ. ਆਈ. ਸਕੂਲਜ਼ ਬਣੇ ਅਤੇ 1993 ਵਿਚ ਸੇਵਾ ਮੁਕਤ ਹੋਏ।

ਸਾਹਿਤ ਪ੍ਰਤੀ ਉਨ੍ਹਾਂ ਦਾ ਅਥਾਹ ਪਿਆਰ ਸੀ। ਉਨ੍ਹਾਂ ਲਗਾਤਾਰਤਾ ਨਾਲ ਕਈ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ। ਉਨ੍ਹਾਂ ਸਤਾਰਾਂ ਗ਼ਜ਼ਲ ਸੰਗ੍ਰਹਿ, ਬਾਰਾਂ ਬਾਲ ਸਾਹਿਤ ਦੀਆਂ ਪੁਸਤਕਾਂ, ਨੌਂ ਆਲੋਚਨਾਤਮਕ ਕਾਰਜ ਦੀਆਂ ਪੁਸਤਕਾਂ, ਸਵੈਜੀਵਨੀ-‘ਪੈਰਾਂ ਦੀ ਪਰਵਾਜ਼’, ਇਕ ਕਿਤਾਬ ਸ਼ਾਹਮੁਖੀ ਵਿਚ ਰਚੀ ਅਤੇ ਛੇ ਕਾਵਿ ਸੰਗ੍ਰਹਿ ਸੰਪਾਦਤ ਕੀਤੇ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪਿੰ੍ਰਸੀਪਲ ਕਰਤਾਰ ਸਿੰਘ ਕਾਲੜਾ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Related posts

Leave a Reply