ਮਹਿੰਗੀਆਂ ਘਰੇਲੂ ਉਡਾਣਾਂ ? ਸਰਕਾਰ ਦੇ ਦਖ਼ਲ ਤੋਂ ਬਾਅਦ 61 ਫ਼ੀਸਦੀ ਘਟੇ ਹਵਾਈ ਕਿਰਾਏ

ਨਵੀਂ ਦਿੱਲੀ :

 ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ 6 ਜੂਨ ਨੂੰ ਏਅਰਲਾਈਨਜ਼ ਦੇ ਸਲਾਹਕਾਰ ਸਮੂਹ ਨਾਲ ਹੋਈ ਬੈਠਕ ਤੋਂ ਬਾਅਦ ਦਿੱਲੀ ਤੋਂ ਕੁਝ ਮਾਰਗਾਂ ਦੇ ਕਿਰਾਏ ’ਚ 14 ਤੋਂ 61 ਫ਼ੀਸਦੀ ਤੱਕ ਦੀ ਕਮੀ ਆਈ ਹੈ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੇ ਮੰਤਰਾਲੇ ਦੀਆਂ ਨਿਗਰਾਨੀ ਕੋਸ਼ਿਸ਼ਾਂ ’ਤੇ ਜ਼ੋਰ ਦਿੰਦੇ ਹੋਏ ਸਿੰਧੀਆ ਨੇ ਦਿੱਲੀ ਤੋਂ ਸ੍ਰੀਨਗਰ, ਲੇਹ, ਪੁਣੇ ਤੇ ਮੁੰਬਈ ਵਰਗੇ ਸ਼ਹਿਰਾਂ ਲਈ ਵੱਧ ਤੋਂ ਵੱਧ ਕਿਰਾਏ ’ਚ ਕਮੀ ਆਉਣ ’ਤੇ ਤਸੱਲੀ ਪ੍ਰਗਟ ਕੀਤੀ।



ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿੰਧੀਆ ਨੇ ਕਿਹਾ ਕਿ ਕੰਪਨੀਆਂ ਕੋਲ ਹਵਾਈ ਕਿਰਾਏ ਤੈਅ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਹਵਾਬਾਜ਼ੀ ਬਾਜ਼ਾਰ ਮੌਸਮ ’ਤੇ ਆਧਾਰਤ ਹੈ ਤੇ ਦਰਾਂ ਵੀ ਉਸੇ ਮੁਤਾਬਕ ਤੈਅ ਕੀਤੀਆਂ ਜਾਂਦੀਆਂ ਹਨ।


ਜੇਕਰ ਸਮਰੱਥਾ ਘੱਟ ਹੈ, ਮੰਗ ਜ਼ਿਆਦਾ ਹੈ ਤੇ ਇਨਪੁੱਟ ਲਾਗਤ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਤਾਂ ਦਰਾਂ ਘੱਟ ਨਹੀਂ ਹੋਣਗੀਆਂ। ਸਿੰਧੀਆ ਨੇ ਕਿਹਾ ਕਿ ਨਿੱਜੀ ਏਅਰਲਾਈਨਜ਼ ਕੰਪਨੀਆਂ ਦੀ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ ਤੇ ਸਾਰੇ ਖੇਤਰਾਂ ’ਚ ਕਿਰਾਇਆ ਵਧਾਉਣ ਦੀ ਇਕ ਹੱਦ ਹੋਣੀ ਚਾਹੀਦੀ ਹੈ। ਉਨ੍ਹਾਂ ਹਵਾਬਾਜ਼ੀ ਮੰਤਰਾਲੇ ਦੀ ਭੂਮਿਕਾ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਮੰਤਰਾਲੇ ਦੀ ਭੂਮਿਕਾ ਸਹੂੁਲਤ ਦੇਣ ਵਾਲੀ ਹੈ ਰੈਗੂਲੇਟਰੀ ਦੀ ਨਹੀਂ ।

Related posts

Leave a Reply