ਮਾਤਰੀ ਮੌਤਾਂ ਦਾ ਰੀਵਿਓ ਕਰਨ ਲਈ ਮੈਟਰਨਲ ਡੈਥ ਰੀਵਿਓ ਕਮੇਟੀ ਦੀ ਮੀਟਿੰਗ

ਮਾਤਰੀ ਮੌਤਾਂ ਦਾ ਰੀਵਿਓ ਕਰਨ ਲਈ ਮੈਟਰਨਲ ਡੈਥ ਰੀਵਿਓ ਕਮੇਟੀ ਦੀ ਹੋਈ ਮੀਟਿੰਗ
 
ਹੁਸਿ਼ਆਰਪੁਰ 14 ਜੁਲਾਈ 2023  
 
ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਔਰਤਾਂ ਦੀ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਜ਼ਿਲ੍ਹਾ ਪੱਧਰ ਤੇ ਮਾਤਰੀ ਮੌਤਾ ਦੇ ਕਾਰਨਾਂ ਨੂੰ ਰੀਵਿਓ ਕਰਨ ਲਈ ਬਣਾਈ ਗਈ ਮੈਟਰਨਲ ਡੈਥ ਰੀਵਿਓ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਵਿਚ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਸੁਦੇਸ਼ ਰਾਜਨ, ਡਾ ਨੇਹਾ ਪਾਲ, ਡਾ ਸੋਨਾ ਆਦੀਆ, ਡਾ ਕਮਲਪ੍ਰੀਤ ਕੌਰ, ਡਾ ਕਾਜਲ, ਡਾ ਨਵਦੀਪ ਅਤੇ  ਡੀਪੀਐਮ ਮੁਹੰਮਦ ਆਸਿਫ, ਡੀ.ਐਮ.ਈ.ੳ ਮੈਡਮ ਅਨੁਰਾਧਾ ਠਾਕੁਰ, ਸੰਬੰਧਤ ਮੈਡੀਕਲ ਅਫਸਰ, ਐਲ.ਐਚ.ਵੀ ਅਤੇ ਏ.ਐਨ.ਐਮ. ਹਾਜ਼ਰ ਸਨ। ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਹੀਨਾ ਅਪ੍ਰੈਲ ਤੋਂ ਜੂਨ 2023 ਤੱਕ 02 ਮਾਂਵਾਂ ਦੀ ਹੋਈ ਮੌਤ ਦੇ ਕਾਰਣਾਂ ਦੀ ਸਮੀਖਿਆ ਕੀਤੀ ਗਈ। 
 
ਇਸ ਮੌਕੇ ਸੰਬੋਧਨ ਕਰਦਿਆ ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਦੇਸ਼ ਰਾਜਨ ਨੇ ਕਿਹਾ ਕਿ ਮਾਤਰੀ ਮੌਤਾਂ ਦੀ ਘੋਖ ਕਰਨ ਤੇ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ ਕਿ ਜਿਆਦਾਤਰ ਮੌਤਾਂ ਦਾ ਕਾਰਨ ਹਾਈਰਿਸਕ ਪ੍ਰੈਗਨੈਸੀ ਸੀ ਜਿਨਾ ਗਰਭਵਤੀ ਔਰਤਾਂ ਵੱਲੋ ਸਮੇਂ ਸਿਰ ਉਪਚਾਰ ਨਹੀ ਲਿਆ ਗਿਆ। ਉਨਾਂ ਕਿਹਾ ਕਿ ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨਾਂ ਦੇ ਵਾਧੂ ਚੈਕਅਪ ਕੀਤੇ ਜਾਣ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘੱਟਾਇਆ ਜਾ ਸਕੇ ।
 
ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਸੀਨੀਅਰ ਮੈਡੀਕਲ ਅਫਸਰ ਅਤੇ ਬਾਕੀ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਾਸਤੇ ਲੋੜੀਦੇ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਹਰ ਗਰਭਵਤੀ ਔਰਤ ਦੀ ਅਰਲੀ  ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਉਸ ਦੇ ਸਾਰੇ ਚੈਕਅਪ ਜਿਵੇਂ ਕਿ  ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐਚਬੀ, ਥਾਇਰਾਇਡ, ਹੈਪੈਟਾਇਟਸ, ਸਕੈਨ, ਈ.ਸੀ.ਜੀ ਅਤੇ ਹੋਰ ਜਰੂਰੀ ਚੈਕ ਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੀਆਂ ਕਿਸੇ ਵੀ ਮੁਸ਼ਕਿਲ ਦਾ ਪਤਾ ਲਗਾ ਕੇ ਉਸ ਦਾ ਇਲਾਜ਼ ਕੀਤਾ ਜਾ ਸਕੇ।ਸਿਹਤ ਸੰਸਥਾਂਵਾਂ ਵਿਖੇ ਹਰ ਮਹੀਨੇ ਦੀ 9 ਤਰੀਕ ਨੂੰ ਪੀ.ਐਮ.ਐਸ.ਐਮ.ਏ ਦੇ ਤਹਿਤ ਗਰਭਵਤੀ ਔਰਤਾਂ ਦਾ ਮਾਹਿਰ ਡਾਕਟਰਾਂ ਵਲੋਂ ਲੋੜੀਦੇ ਚੈਕ-ਅਪ ਅਤੇ ਟੈਸਟ ਯਕੀਨੀ ਬਣਾਏ ਜਾਣ।
 

Related posts

Leave a Reply