ਮੀਂਹ ਦੌਰਾਨ ਮਕਾਨ ਦੀ ਛੱਤ ਡਿੱਗਣ ਕਾਰਨ ਹੇਠਾਂ ਸੌਂ ਰਹੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸਮਾਣਾ : ਨੇੜਲੇ ਪਿੰਡ ਮਡੌਲੀ ਵਿਖੇ ਰਾਤ ਨੂੰ ਮੀਂਹ ਦੌਰਾਨ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਸ ਛੱਤ ਹੇਠਾਂ ਸੌਂ ਰਹੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖ਼ਮੀਹੋ ਗਿਆ ।
ਜਾਣਕਾਰੀ ਅਨੁਸਾਰ ਮੁਖ਼ਤਿਆਰ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਭਟੋਲੀ ਵਿਖੇ ਘਰ ਵਿੱਚ ਰਹਿ ਰਿਹਾ ਸੀ। ਬੀਤੀ ਰਾਤ ਸਾਰਾ ਪਰਿਵਾਰ ਆਪਣੇ ਕਮਰੇ ‘ਚ ਸੌਂ ਰਿਹਾ ਸੀ ਤਾਂ ਤੇਜ਼ ਬਾਰਿਸ਼ ਦੌਰਾਨ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਹਾਦਸੇ ‘ਚ ਮੁਖਤਿਆਰ ਸਿੰਘ (40), ਉਸ ਦੇ ਬੇਟੇ ਵੰਸ਼ਦੀਪ ਬੇਟੀ (14), ਕਮਲਜੀਤ ਕੌਰ (10) ਤੇ ਸਿਮਰਨ ਕੌਰ (30) ਦੀ ਮੌਤ ਹੋ ਗਈ, ਜਦੋਂਕਿ ਮੁਖ਼ਤਿਆਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ। ਪਿੰਡ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ‘ਤੇ ਸੋਗ ਦੀ ਲਹਿਰ ਹੈ।

Related posts

Leave a Reply