ਮੁਕੇਰੀਆਂ ਖੰਡ ਮਿੱਲ ਵੱਲੋਂ ਕਿਸਾਨਾਂ ਦੇ ਰਹਿੰਦੀ ਪਿੱਛਲੀ ਬਕਾਇਆ ਰਾਸ਼ੀ ਪਾਈ ਗਈ ਕਿਸਾਨਾਂ ਦੇ ਖਾਤਿਆਂ ਵਿੱਚ_ ਜੀ,ਐੱਮ ਸੰਜੇ ਸਿੰਘ

ਮੁਕੇਰੀਆਂ ਖੰਡ ਮਿੱਲ ਵੱਲੋਂ ਕਿਸਾਨਾਂ ਦੇ ਰਹਿੰਦੀ ਪਿੱਛਲੀ ਬਕਾਇਆ ਰਾਸ਼ੀ ਪਾਈ ਗਈ ਕਿਸਾਨਾਂ ਦੇ ਖਾਤਿਆਂ ਵਿੱਚ_ ਜੀ,ਐੱਮ ਸੰਜੇ ਸਿੰਘ
ਮੁਕੇਰੀਆਂ ( ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਮੁਕੇਰੀਆਂ ਖੰਡ ਮਿੱਲ ਅੱਗੇ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਏ ਗਏ ਸਨ ਕੀ ਮੁਕੇਰੀਆਂ ਖੰਡ ਮਿੱਲ ਵੱਲੋਂ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੀ ਪਿਛਲੀ

ਅਦਾਇਗੀ ਨਹੀਂ ਕੀਤੀ ਗਈ ਜਦ ਕਿ ਅੱਗੇ ਤੋਂ ਨਵੀਂ ਫ਼ਸਲ ਤਿਆਰ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਫ਼ਸਲ ਮੌਕੇ ਮਿਲ ਮੈਨੇਜਮੈਂਟ ਵੱਖ ਪਰਚੀ ਨੂੰ ਲੈਕੇ ਵੀ ਕਿਸਾਨਾਂ ਨੂੰ ਖਜਲ ਖ਼ਵਾਰ ਕੀਤਾ ਜਾਂਦਾ ਹੈ ਵਾਰ ਧਾਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ ਇਸ ਵਾਰ ਉਨ੍ਹਾਂ ਵੱਲੋਂ ਪੱਕੇ ਤੌਰ ਤੇ ਧਰਨਾ ਲਗਾਇਆ ਗਿਆ ਸੀ

ਪਰ ਮਾਨਯੋਗ ਡੀ, ਐੱਸ, ਪੀ ਮੁਕੇਰੀਆਂ, ਐਸ ਡੀ ਐੱਮ, ਮੁਕੇਰੀਆਂ, ਅਤੇ ਥਾਣਾ ਮੁਖੀ ਮੁਕੇਰੀਆਂ ਵੱਲੋਂ , ਮਿਲ਼ ਮੈਨੇਜਮੈਂਟ ਅਤੇ ਕਿਸਾਨਾਂ ਦਾ ਆਪਸੀ ਸਮਝੌਤਾ ਕਰਵਾਇਆ ਗਿਆ ਸੀ
ਜਿਸ ਦੇ ਚਲਦਿਆਂ ਅੱਜ ਮੁਕੇਰੀਆਂ ਮਿਲ਼ ਦੇ ਜੀ ਐੱਮ, ਸੰਜੇ ਸਿੰਘ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਕਿਸਾਨਾਂ ਦੇ ਗੰਨੇ ਦੀ ਰਹਿੰਦੀ ਅਦਾਇਗੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਦਿੱਤੀ ਗਈ ਜ਼ੋ ਕੀ ਮਿਲ ਵੱਲੋਂ ਕਿਸਾਨਾਂ ਦਾ ਰਹਿੰਦਾ ਪਿੱਛਲਾ ਬਕਾਇਆ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਗਿਆ ਹੈ ਜੇਕਰ ਫਿਰ ਵੀ ਕਿਸੇ ਕਿਸਾਨ ਦਾ ਪਿਛਲਾ ਬਕਾਇਆ ਰਿਹ ਜਾਂਦਾ ਹੈ ਤਾਂ
ਉਹ ਆਪਣੀ ਗੰਨੇ ਦੀ ਪਰਚੀ ਲੈ ਕੇ ਮਿਲ ਮੈਨੇਜਮੈਂਟ ਨੂੰ ਮਿਲ ਸਕਦਾ ਹੈ

Related posts

Leave a Reply