ਮੁਢਲਾ ਸਿਹਤ ਕੇਂਦਰ ਭੂੰਗਾ ਵਿਖੇ ਸਿਹਤ ਮੁਲਾਜਮਾਂ ਵਲੋਂ ਧਰਨਾ ਲੱਗਾ ਕੇ ਸਰਕਾਰ ਵਿਰੁੱਧ ਕੀਤੀ ਜਬਰਦਸਤ ਨਾਅਰੇਬਾਜੀ

(ਮੁਢਲਾ ਸਿਹਤ ਕੇਦਰ ਭੂੰਗਾ’ਚ ਲਏ ਧਰਨੇ ਸਮੇ ਮੰਗਾਂ ਸਬੱਧੀ ਮੰਗ ਪੱਤਰ ਦਿੰਦੇ ਹੋਏ)

ਗੜਦੀਵਾਲਾ,27 ਅਪ੍ਰੈਲ (ਚੌਧਰੀ ) ਮੁਢਲਾ ਸਿਹਤ ਕੇਦਰ ਭੂੰਗਾ ਵਿਖੇ ਐਨ.ਆਰ.ਐਚ.ਐਮ.ਇੰਪਲਾਈਜ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜਮਾਂ ਵਲੋ ਪੰਜਾਬ ਸਰਕਾਰ ਵਿਰੁੱਧ ਲਾਇਆ ਧਰਨਾ। ਇਸ ਮੌਕੇ ਐਨ.ਆਰ.ਐਚ.ਐਮ.ਸਕੀਮ ਤਹਿਤ ਸਿਹਤ ਮੁਲਾਜਮਾਂ ਨੇ ਕਿਹਾ ਕਿ ਹਰ ਸਾਲ ਹਰ ਦਿਨ ਸੂਬਾ ਸਰਕਾਰ ਦਾ ਰਾਸਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜਮਾਂ ਤੇ ਜੁਲਮ ਕਈ ਪੜਾਵਾਂ ਨੂੰ ਪਾਰ ਕਰ ਗਿਆ ਹੈ। ਸਿਹਤ ਮੁਲਾਜਮ ਕੋਰੋਨਾ ਮਹਾਮਾਰੀ ਦੋਰਾਨ ਆਮ ਲੋਕਾਂ ਵਿਚਕਾਰ ਇਕ ਸੁਰੱਖਿਆ ਕਵਚ ਦੀ ਭੂਮਿਕਾ ਨਿਭਾ ਰਹੇ ਹਨ,ਪਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਚੱਲਦੇ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਦਿੱਤਾ ਹੈ। ਇਸ ਲਈ ਮੁਲਾਜਮਾਂ ਨੇ ਹੁਣ ਸਰਕਾਰ ਨੂੰ ਮੂਹ ਤੋੜ ਜਵਾਬ ਦੇਣ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਸਿਹਤ ਮੁਲਾਜਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੂਬਾ ਸਰਕਾਰ ਵਿਰੁੱਧ ਨਆਰੇਬਾਜੀ ਕਰਦੇ ਹੋਏ ਪਿੱਟ ਸਿਆਪਾ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਹੜਤਾਲ ਦੌਰਾਨ ਜੇਕਰ ਸਿਹਤ ਪ੍ਰਤੀ ਕੋਈ ਕੰਮ ਪ੍ਰਭਾਵਿਤ ਹੁਦਾ ਹੈ ਤਾ ਉਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੇਵੇਗੀ। ਇਸ ਮੌਕੇ ਮੰਗਾਂ ਸਬੱਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਧਰਨੇ ਮੌਕੇ ਏ.ਐਨ.ਐਮ ਸਤਵੀਰ ਕੌਰ.ਪਰਮਜੀਤ ਕੌਰ,ਕੁਲਵਿੰਦਰ ਕੌਰ,ਅਰਸ਼ਦੀਪ ਕੌਰ, ਏਕਤਾ ਬੱਧਣ,ਪਰਵੀਨ ਕੌਰ,ਜਸਵਿੰਦਰ ਕੌਰ,ਨੀਲਮ ਰਾਣੀ,ਬਲਜੀਤ ਕੌਰ,ਪ੍ਰਵੀਨ ਕੁਮਾਰੀ,ਮੀਨਾ ਕੁਮਾਰੀ,ਰੁਪਿੰਦਰੀਤ ਕੌਰ, ਬਲਵੀਰ ਕੌਰ,ਕੁਲਵਿੰਦਰ ਕੌਰ ਆਸਾ ਰਾਣੀ,ਮਨਦੀਪ ਕੌਰ,ਸਿਮਰਪ੍ਰੀਤ ਕੌਰ,ਸੁਮਨ ਬਾਲਾ,ਹਰਮਿੰਦਰ ਕੌਰ,ਡਾ. ਅਮਨਦੀਪ ਕੌਰ,ਡਾ.ਵਿਵੇਕ ਕੁਮਾਰ,ਡਾ.ਅਰਚਨਾ,ਡਾ.ਜਸਪਾਲ ਸਿੰਘ ਅਤੇ ਹੋਰ ਸਿਹਤ ਮੁਲਾਜਮ ਆਦਿ ਹਾਜ਼ਰ ਸਨ।

Related posts

Leave a Reply