ਮੁਲਾਜ਼ਮ ਨੇ ਵਿੱਤੀ ਤੰਗੀ ਕਾਰਨ ਪੱਖੇ ਨਾਲ ਲਟਕ ਕੇ ਫਾਹਾ ਲਾ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ: CLICK HERE:

ਕਪੂਰਥਲਾ : ਚੌਕੀ ਭੁਲਾਣਾ ਦੇ ਤਹਿਤ ਪੈਂਦੀ ਰੇਲ ਕੋਚ ਫੈਕਟਰੀ (ਆਰਸੀਐੱਫ) ਵਿਚ  ਮੁਲਾਜ਼ਮ ਨੇ ਵਿੱਤੀ ਤੰਗੀ ਕਾਰਨ ਪੱਖੇ ਨਾਲ ਲਟਕ ਕੇ ਫਾਹਾ ਲਾ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ। ਚੌਕੀ ਭੁਲਾਣਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ  ਜਸਵੀਰ ਕਾਫ਼ੀ ਵਕਤ ਤੋਂ ਵਿੱਤੀ ਤੰਗੀ ਦਾ ਸ਼ਿਕਾਰ ਸੀ। ਕਿਹਾ ਜਾ ਰਿਹਾ ਹੈ ਕਿ ਇਸੇ ਪਰੇਸ਼ਾਨੀ ਕਾਰਨ ਉਸ ਨੇ ਜੀਵਨ ਲੀਲ੍ਹਾ ਖ਼ਤਮ ਕੀਤੀ ਹੈ।

ਪੁਲਿਸ ਨੇ ਦੇਹ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ ਤੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਦੂਜੇ ਪਾਸੇ ਆਰਸੀਐੱਫ ਦੇ ਸੀਨੀਅਰ ਪੀਆਰਓ ਨੇ ਦੱਸਿਆ ਕਿ ਮਾਮਲੇ ਪੁਲਿਸ ਨੂੰ ਦੇ ਦਿੱਤਾ ਹੈ। ਪੁਲਿਸ ਦੀ ਜਾਂਚ ਮਗਰੋਂ ਹੀ ਖ਼ੁਲਾਸਾ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਤਕਨੀਸ਼ੀਅਨ ਜਸਵੀਰ ਦੇ ਪਿਤਾ ਆਰਸੀਐੱਫ ਵਿਚ ਅਫ਼ਸਰ ਵਜੋਂ ਕੰਮ ਕਰਦੇ ਰਹੇ ਹਨ। ਕੁਝ ਵਕਤ ਪਹਿਲਾਂ ਉਨ੍ਹਾਂ ਦੀ ਸੇਵਾ ਮੁਕਤੀ ਹੋਈ ਸੀ। 

Related posts

Leave a Reply