ਮੇਅਰ ਵੱਲੋਂ ਪੁਰਹੀਰਾਂ ’ਚ ਸ਼ਮਸ਼ਾਨ-ਘਾਟ ਦੀ ਚਾਰ ਦੀਵਾਰੀ ਦੇ ਕੰਮ ਦੀ ਸ਼ੁਰੂਆਤ, 23.24 ਲੱਖ ਨਾਲ ਉਸਾਰੀ ਹੋਵੇਗੀ ਮੁਕੰਮਲ

ਮੇਅਰ ਵੱਲੋਂ ਪੁਰਹੀਰਾਂ ’ਚ ਸ਼ਮਸ਼ਾਨ-ਘਾਟ ਦੀ ਚਾਰ ਦੀਵਾਰੀ ਦੇ ਕੰਮ ਦੀ ਸ਼ੁਰੂਆਤ, 23.24 ਲੱਖ ਨਾਲ ਉਸਾਰੀ ਹੋਵੇਗੀ ਮੁਕੰਮਲ
ਕਿਹਾ ਉਦਯੋਗ ਮੰਤਰੀ ਦੀ ਅਗਵਾਈ ’ਚ 4 ਸਾਲਾਂ ਦੌਰਾਨ ਸਹਿਰ ’ਚ ਹੋਇਆ ਲਾਮਿਸਾਲ ਵਿਕਾਸ
ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਵਿਕਾਸ ਕੰਮਾਂ ’ਚ ਹੋਰ ਤੇਜੀ ਲਿਆਵੇਗਾ ਨਗਰ ਨਿਗਮ

ਹੁਸ਼ਿਆਰਪੁਰ, 16 ਮਈ: ਪੰਜਾਬ ਸਰਕਾਰ ਵੱਲੋਂ ਸਹਿਰ ਦੇ ਵੱਖ-ਵੱਖ ਖੇਤਰਾਂ ‘ਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਅੱਜ ਪੁਰਹੀਰਾਂ ਵਿਖੇ ਸ਼ਮਸ਼ਾਨ-ਘਾਟ ਦੀ ਚਾਰ ਦੀਵਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਿਹੜੀ ਕਿ ਲਗਭਗ 23.24 ਲੱਖ ਰੁਪਏ ਦੀ ਲਾਗਤ ਨਾਲ ਆਉਂਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਵੇਗੀ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸਾਮ ਅਰੋੜਾ ਦੀ ਯੋਗ ਅਗਵਾਈ ਵਿੱਚ ਸੁਰੂ ਹੋਏ  ਇਸ ਕਾਰਜ ਸੰਬੰਧੀ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਦੱਸਿਆ ਕਿ ਪੁਰਹੀਰਾਂ-ਪਿੱਪਲਾਂਵਾਲਾ ਰੋਡ ’ਤੇ ਪੈਂਦੇ ਸ਼ਮਸ਼ਾਨ-ਘਾਟ ਦੀ ਚਾਰ-ਦੀਵਾਰੀ ਜਲਦ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਉਦਯੋਗ ਮੰਤਰੀ ਸੁੰਦਰ ਸਾਮ ਅਰੋੜਾ ਵੱਲੋਂ ਸਹਿਰ ਦੇ ਲਗਭਗ ਹਰ ਖੇਤਰ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾ ਕੇ ਸਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕਈ ਅਹਿਮ ਪ੍ਰਾਜੈਕਟ ਸਮਰਪਿਤ ਕੀਤੇ ਜਾ ਰਹੇ ਹਨ ਜਿਹੜੇ ਕਿ ਲਗਭਗ ਮੁਕੰਮਲ ਹੋ ਚੁੱਕੇ ਹਨ।
ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਹਿਰ ਅੰਦਰ ਹੋਣ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇ ਆਧਾਰ ’ਤੇ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਸੁਰੂ ਕਰਵਾਕੇ ਮਿੱਥੇ ਸਮੇਂ ਅੰਦਰ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਚੌਧਰੀ, ਹਰਪਾਲ ਸਿੰਘ, ਡਾ. ਰਤਨ ਚੰਦ, ਐਡਵੋਕੇਟ ਰਾਮ ਕੁਮਾਰ, ਸ੍ਰੀ ਗੁਰੂ ਰਵਿਦਾਸ ਕਮੇਟੀ ਦੇ ਪ੍ਰਧਾਨ  ਸੋਹਣ ਲਾਲ, ਰਾਮ ਦਿਆਲ, ਰੌਸਨ ਕੁਮਾਰ, ਬਲਵਿੰਦਰ ਰਾਜ, ਮੋਤੀ ਲਾਲ, ਸੋਹਣ ਲਾਲ, ਹਰਭਜਨ ਸਿੰਘ, ਚਿਰੰਜੀ ਲਾਲ, ਬਿੱਟੂ ਕੋਹਲੀ, ਟਿੰਕੂ ਤਿਵਾੜੀ ਆਦਿ ਮੌਜੂਦ ਸਨ।

Related posts

Leave a Reply