ਹੁਸ਼ਿਆਰਪੁਰ,(Vikas Julka , Dr Mandeep) : ਨਗਰ ਨਿਗਮ ਦੇ ਵਾਰਡ ਨੰ: 28 ਦੀਆਂ ਵੱਖ ਵੱਖ ਗਲੀਆਂ ਵਿੱਚ ਲਗਾਈਆਂ ਜਾ ਰਹੀਆਂ ਇੰਟਰਲਾਕਿੰਗ ਟਾਈਲਾਂ ਦੇ ਕੰਮ ਦੀ ਮੇਅਰ ਸ਼ਿਵ ਸੂਦ ਨੇ ਅਚਨਚੇਤ ਚੈਕਿੰਗ ਕੀਤੀ ਕਂੌਸਲਰ ਸੰਤੋਖ ਸਿੰਘ ਔਜਲਾ ਅਤੇ ਰੂਪ ਲਾਲ ਥਾਪਰ ਵੀ ਇਸ ਮੋਕੇ ਤੇ ਉਹਨਾਂ ਦੇ ਨਾਲ ਸਨ ਮੇਅਰ ਸ਼ਿਵ ਸੂਦ ਨੇ ਗਲੀਆਂ ਵਿੱਚ ਲਗਾਈਆਂ ਜਾ ਰਹੀਆਂ ਇੰਟਰਲਾਕਿੰਗ ਟਾਇਲਾਂ ਦੀ ਕੂਆਲਟੀ ਵੀ ਚੈਕ ਕੀਤੀ ਉਹਨਾਂ ਦੱਸਿਆ ਕਿ ਇੰਟਰਲਾਕਿੰਗ ਟਾਇਲਾਂ ਵਿੱਚ ੳੱੁਚ ਕੁਆਲਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਇਸ ਮੌਕੇ ਤੇ ੳਹਨਾਂ ਨੇ ਦੱਸਿਆ ਕਿ ਮੁੱਹਲਾ ਵਾਸੀਆਂ ਦੀ ਮੰਗ ਤੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਅਤੇ ਇਸ ਨੂੰ ਸਮੇਂ ਸਿਰ ਮੁੱਕਮਲ ਕੀਤਾ ਜਾਵੇਗਾ।
ਇਸ ਮੌਕੇ ਤੇ ਸੋਹਨ ਸਿੰਘ, ਨਿਰੰਜਨ ਸਿੰਘ, ਗੁਰਦਿਆਲ ਸਿੰਘ, ਹਰਦੇਵ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp