ਰਾਜ ਰਾਣੀ ਦਾ ਕਰੋਨਾ ਟੈਸਟ ਪਾਜਟਿਵ – ਡਿਪਟੀ ਕਮਿਸ਼ਨਰ

ਪਠਾਨਕੋਟ, 4 ਅਪ੍ਰੈਲ ( RAJINDER RAJAN BUREAU  CHIEF ) ਜਿਲ•ਾ ਪਠਾਨਕੋਟ ਦੇ ਸੁਜਾਨਪੁਰ ਦੀ ਰਹਿਣ ਵਾਲੀ ਮਹਿਲਾ ਰਾਜ ਰਾਣੀ ਦਾ ਕਰੋਨਾ ਟੈਸਟ ਪਾਜਟਿਵ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਰਾਜ ਰਾਣੀ ਜੋ ਮੁਹੱਲਾ ਸੇਖਾ ਸੁਜਾਨਪੁਰ ਜਿਲ•ਾ ਪਠਾਨਕੋਟ ਦੀ ਰਹਿਣ ਵਾਲੀ ਹੈ। ਰਾਜ ਰਾਣੀ ਕਰੀਬ 1 ਅਪ੍ਰੈਲ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਈ ਸੀ, ਇਹ ਡਾਈਵਟੀਜ ਦੀ ਮਰੀਜ ਹੈ ਅਤੇ ਛਾਤੀ ਚੋ ਦਰਦ ਹੁੰਦਾ ਸੀ ਸਿਵਲ ਸਰਜਨ ਦੇ ਅਨੁਸਾਰ ਰਾਜ ਰਾਣੀ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ।
ਉਨ•ਾਂ ਦੱਸਿਆ ਕਿ ਰਾਜ ਰਾਣੀ ਦੇ ਪਰਿਵਾਰ ਵਿੱਚ ਕਰੀਬ 9 ਮੈਂਬਰ ਹਨ ਅਤੇ ਸਾਂਝੇ ਰਹਿੰਦੇ ਸਨ। ਜਿਲ•ਾ ਪ੍ਰਸਾਸਨ ਵੱਲੋਂ  ਇੱਕ ਤਿੰਨ ਮੈਂਬਰਾਂ ਦੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਿਸ ਵਿੱਚ ਏ.ਡੀ.ਸੀ.(ਜ), ਡੀ.ਐਸ.ਪੀ. ਅਤੇ  ਐਸ.ਐਮ.ਓ. ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰੇਗੀ ਕਿ ਇਹ ਪਰਿਵਾਰ ਕਿੰਨ•ਾਂ ਕਿੰਨ•ਾਂ ਦੇ ਸੰਪਰਕ ਵਿੱਚ ਆਇਆ ਅਤੇ ਕਿਸ ਕਿਸ ਨੂੰ ਮਿਲਿਆ ਹੈ। ਉਨ•ਾਂ ਦੱਸਿਆ ਕਿ ਸਾਰੇ ਪਰਿਵਾਰ ਨੂੰ ਆਈਸੋਲੇਸ ਲਈ ਸਿਫਟ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਦਿਆਂ ਹੋਇਆ ਸੁਜਾਨਪੁਰ ਨੂੰ ਪੂਰੀ ਤਰ•ਾਂ ਸੀਲ ਕੀਤਾ ਗਿਆ ਹੈ ਅਤੇ ਕਰਫਿਓ ਦੋਰਾਨ ਜੋ ਢਿੱਲਾਂ ਦਿੱਤੀਆਂ ਗਈਆਂ ਸਨ ਉਹ ਸਾਰੀਆਂ ਬੰਦ ਕੀਤੀਆਂ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਇਸ ਖੇਤਰ ਨੂੰ ਪੂਰੀ ਤਰ•ਾਂ ਨਾਲ ਸੈਨੀਟਾਈਜ ਕੀਤਾ ਜਾਵੇਗਾ ਅਤੇ ਇੱਕ ਸਥਾਨ ਤੋਂ ਹੀ ਲਾਂਘਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਹ ਪਠਾਨਕੋਟ ਦਾ ਪਹਿਲਾ ਕੇਸ ਹੈ ਘਬਰਾਉਂਣ ਦੀ ਲੋੜ ਨਹੀਂ ਹੈ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਅਪੀਲ ਹੈ ਕਿ ਪ੍ਰਸਾਸਨ ਦਾ ਸਾਥ ਦਿਓ ਆਪਣੇ ਘਰ•ਾਂ ਅੰਦਰ ਰਹੋਂ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋਂ।

Related posts

Leave a Reply