ਰੁੱਖ ਤੇ ਕੁੱਖ ਬਚਾਉਣ ਨਾਲ ਹੀ ਬਚੇਗਾ ਜੀਵਨ : ਰਾਮ ਨਾਥ,ਸੇਵਾ ਸਿੰਘ


ਪਿੰਡ ਪੰਡੋਰੀ ਅਟਵਾਲ ਵਿਖੇ ਵਾਤਾਵਰਨ ਦਿਵਸ ਮਨਾਇਆ

ਗੜਦੀਵਾਲਾ 5 ਜੂਨ (ਚੌਧਰੀ) : ਅੱਜ ਗੜਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਸ਼ਮਸ਼ਾਨਘਾਟ ‘ਚ ਪਿੱਪਲ ਦੇ ਰੁੱਖ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਨਾਥ ਰਾਮ,ਸਾਬਕਾ ਪ੍ਰਿੰਸੀਪਲ ਸੇਵਾ ਸਿੰਘ, ਸਾਬਕਾ ਪ੍ਰਿੰਸੀਪਲ ਸਰਵਣ ਕੁਮਾਰ ,ਬੈਂਕ ਮੁਲਾਜ਼ਮ ਕੁਲਵਿੰਦਰ ਸਿੰਘ ,ਨੇ ਕਿਹਾ ਕੇ ਰੁੱਖ ਤੇ ਕੁੱਖ ਸਲਾਮਤ ਰੱਖੋ ਨਹੀਂ ਤਾਂ ਕਿਆਮਤ ਯਾਦ ਰੱਖੋ।ਅਸੀਂ ਜਿੰਨੇ ਰੁੱਖ ਲਗਾਵਾਂਗੇ ਉਨ੍ਹਾਂ ਹੀ ਸੁਖ ਪਾਵਾਂਗੇ।ਰੁੱਖ ਲਗਾ ਕੇ ਹੀ ਅਸੀਂ ਵਾਤਾਵਰਣ ਨੂੰ ਸ਼ੁੱਧ ਰੱਖ ਸਕਦੇ ਹਾਂ ਅਤੇ ਬੀਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਿੱਪਲ ਦਾ ਦਰੱਖਤ ਹੀ ਇੱਕ ਅਜਿਹਾ ਦਰੱਖਤ ਹੈ ਜੋ ਚੌਵੀ ਘੰਟੇ ਆਕਸੀਜਨ ਫਰੀ ਵਿੱਚ ਵੰਡਦਾ ਹੈ। ਉਨ੍ਹਾਂ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਪਿੰਡ ਪਿੰਡ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਵਾਤਾਵਰਣ ਨੂੰ ਵਧੀਆ ਬਣਾ ਕੇ ਬੀਮਾਰੀਆਂ ਤੋਂ ਬਚ ਸਕੀਏ ।ਅੱਜ ਮੱਕੇ ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਕਾਲਾ, ਪੰਡਿਤ ਜੌਹਲ, ਲੰਬੜਦਾਰ ਮਲਕੀਤ ਸਿੰਘ ਆਦਿ ਹਾਜ਼ਰ ਸਨ ।

Related posts

Leave a Reply