ਰੱਬ ਰਾਖਾ : ਡਾਕਟਰ ਨੇ ਪੱਥਰੀ ਦੇ ਭੁਲੇਖੇ ਮਰੀਜ਼ ਦੀ ਕਿਡਨੀ ਹੀ ਕੱਢ ਦਿੱਤੀ

ਬਿਹਾਰ : ਬਿਹਾਰ ਦੀ ਰਾਜਧਾਨੀ ਪਟਨਾ ਵਿੱਚ  ਡਾਕਟਰ ਨੇ ਸਟੋਨ ਦੀ ਜਗ੍ਹਾ ਮਰੀਜ਼ ਦੀ ਇਕ ਕਿਡਨੀ ਹੀ ਕੱਢ ਦਿੱਤੀ । ਬੇਗੂਸਰਾਏ ਦਾ 20 ਸਾਲਾ ਵਿਅਕਤੀ ਹਾਲ ਹੀ ਵਿੱਚ ਪਟਨਾ ਦੇ ਕੰਕਰਬਾਗ ਥਾਣਾ ਖੇਤਰ ਦੇ ਅਧੀਨ ਰੋਡ ਨੰਬਰ -11 ਦੇ ਨੇੜੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਆਪਣੀ ਸਟੋਨ ਸਰਜਰੀ ਲਈ ਆਇਆ ਸੀ, ਪਰ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸਦੀ ਕਿਡਨੀ ਕੱਢ ਦਿੱਤੀ ਗਈ ਹੈ।

ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਮਰੀਜ਼ ਦੇ ਪੇਟ ਵਿੱਚ ਦਰਦ ਹੋਣ ਲੱਗਾ। ਜਦੋਂ ਉਸਦਾ ਪਰਿਵਾਰ ਕਾਰਨ ਜਾਣਨ ਲਈ ਡਾਕਟਰ ਕੋਲ ਪਹੁੰਚਿਆ ਤਾਂ ਡਾਕਟਰ ਨੇ ਸ਼ੁਰੂ ਵਿੱਚ ਇਸ ਮਾਮਲੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪਰਿਵਾਰ ਅੜਿਆ ਰਿਹਾ ਤਾਂ ਉਸਨੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਮਸਲਾ ਸੁਲਝਾਉਣ ਲਈ ਕਿਹਾ।

ਜਿਵੇਂ ਹੀ ਇਹ ਖ਼ਬਰ ਨੇੜਲੇ ਇਲਾਕਿਆਂ ਵਿੱਚ ਫੈਲੀ, ਭੀੜ ਇਕੱਠੀ ਹੋ ਗਈ ਅਤੇ ਉੱਥੇ ਹੰਗਾਮਾ ਹੋ ਗਿਆ। ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ।

Related posts

Leave a Reply