ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੀ ਜਨਰਲ ਬਾਡੀ ਮੀਟਿੰਗ ਹੋਈ

ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੀ ਜਨਰਲ ਬਾਡੀ ਮੀਟਿੰਗ ਹੋਈ
ਸੁਜਾਨਪੁਰ/ਪਠਾਨਕੋਟ, 20 ਸਤੰਬਰ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੀ ਜਨਰਲ ਬਾਡੀ ਦੀ ਮੀਟਿੰਗ ਸੁਜਾਨਪੁਰ ਵਿੱਖੇ ਮੁੱਖ ਲਾਇਨ ਇੰਜੀਨੀਅਰ ਵਿਨੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲਾਇਨਜ਼ ਕਲੱਬ ਪਠਾਨਕੋਟ ਦੇ ਮੈਂਬਰ ਗ੍ਰੇਟਰ ਮਹਿੰਦਰ ਬਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਟੇਜ ਸੰਚਾਲਕ ਦੀ ਭੂਮਿਕਾ ਸੰਯੁਕਤ ਸਕੱਤਰ ਲਾਇਨ ਡਾ.ਰਾਕੇਸ਼ ਸ਼ਰਮਾ ਨੇ ਨਿਭਾਈ। ਮੀਟਿੰਗ ਵਿੱਚ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਲਾਇਨ ਇੰਜੀਨੀਅਰ ਵਿਨੇ ਕੁਮਾਰ ਨੇ ਕਿਹਾ ਕਿ ਸਾਰੇ ਮੈਂਬਰ ਮਾਨਵਤਾ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਪੂਰੇ ਦਿਲੋਂ ਸਹਿਯੋਗ ਦੇ ਰਹੇ ਹਨ, ਜਿਸ ਨਾਲ ਕਲੱਬ ਜ਼ਿਲ੍ਹਾ 321-ਡੀ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾਉਣ ਵਿੱਚ ਸਫਲ ਰਹੇਗਾ ਅਤੇ ਜੋ ਜ਼ਿੰਮੇਵਾਰੀ ਕਲੱਬ ਦੁਆਰਾ ਉਸ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਲਗਨ, ਮੇਹਨਤ ਅਤੇ ਇਮਾਨਦਾਰੀ ਨਾਲ ਨਿਭਾ ਰਿਹਾ ਹੈ ਅਤੇ ਅਗਾਂਹ ਵੀ ਨਿਭਾਉਦਾ ਰਹੇਗਾ। 
  ਅੱਜ ਦੀ ਮੀਟਿੰਗ ਵਿੱਚ ਨਵ ਨਿਯੁਕਤ ਮੈਂਬਰ ਵੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾ: ਜਸਵੀਰ ਸਿੰਘ ਰੰਧਾਵਾ, ਅਵਿਨਾਸ਼ ਡੋਗਰਾ, ਵਿਕਾਸ ਸੈਣੀ, ਨਰਿੰਦਰ ਬੱਬਰ, ਧੀਰਜ ਡੋਗਰਾ, ਸੁਤੰਤਰ ਜੰਡਿਆਲ, ਵਾਸੂ, ਵਿਨੋਦ ਕੁਮਾਰ, ਸੁਰੇਸ਼ ਮਹਾਜਨ ਬੌਬੀ, ਪ੍ਰਣਵ ਉੱਪਲ ਅਤੇ ਸਾਹਿਲ ਸ਼ਾਮਲ ਸਨ। ਨਵੇਂ ਮੈਂਬਰਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ, ਸਾਰਿਆਂ ਨੇ ਉਨ੍ਹਾਂ ਨੂੰ ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਪ੍ਰੀਵਾਰ ਵਿੱਚ ਸ਼ਾਮਲ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
  ਇਸ ਮੌਕੇ ਇੰਜੀਨੀਅਰ ਅਜੇ ਮਹਾਜਨ ਚੇਅਰਮੈਨ ਖੂਨਦਾਨ ਡੋਨੇਸਨ , ਰਾਜੇਸ਼ ਕੰਡਾ, ਚੇਅਰਮੈਨ ਕੁਐਸਟ, ਸਤੀਸ਼ ਮਹਾਜਨ, ਉਪ ਖੇਤਰ ਚੇਅਰਮੈਨ, ਸੰਯੁਕਤ ਸਕੱਤਰ, ਡਾ: ਰਾਕੇਸ਼ ਸ਼ਰਮਾ, ਖਜ਼ਾਨਚੀ, ਨਰੇਸ਼ ਪ੍ਰਿੰਜਾ, ਪੀਆਰਓ ਸਤੀਸ਼ ਸ਼ਰਮਾ, ਉਪ ਪ੍ਰਧਾਨ ਸੁਭਾਸ਼ ਅਬਰੋਲ, ਸੁਰੇਸ਼ ਭਗਤ, ਡਾ. ਅਜੈ ਮਹਾਜਨ, ਵਿਨੋਦ ਮਹਾਜਨ, ਰਘਬੀਰ ਸਿੰਘ, ਰਣਦੀਪ ਜਸਰੋਟੀਆ, ਬਲਵਿੰਦਰ ਵਰਮਾ, ਜਤਿੰਦਰ ਪਠਾਨੀਆ, ਤਰਲੋਕ ਮਹਾਜਨ, ਸ਼ੇਰ ਵਿਕਰਾਂਤ ਮਹਾਜਨ, ਰਾਜ ਕੁਮਾਰ, ਸਤੀਸ਼ ਮਹਾਜਨ, ਸੁਰੇਸ਼ ਬੌਬੀ, ਸੂਰਜ ਕਾਂਤ, ਨਵਲ ਕਿਸ਼ੋਰ ਆਦਿ ਹਾਜ਼ਰ ਸਨ।

Related posts

Leave a Reply