ਲੇਬਰ ਦਾ ਕੋਵਿਡ ਪ੍ਰੋਟੋਕਾਲ ਤਹਿਤ ਧਿਆਨ ਰੱਖਣ ਦੀ ਹਦਾਇਤ

ਭਾਰਤੀ ਖੁਰਾਕ ਨਿਗਮ ਨੂੰ ਕਣਕ ਅਤੇ ਚਾਵਲ ਦੀਆਂ ਸਪੈਸ਼ਲਾਂ ਲਈ ਕਰਫ਼ਿਊ ਤੋਂ ਛੋਟ


ਨਵਾਸ਼ਹਿਰ, 10 ਅਪਰੈਲ- (BUREAU CHIEF SAURAV JOSHI)       
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਹੋਰਨਾਂ ਰਾਜਾਂ ’ਚ ਲੋੜਵੰਦ ਲੋਕਾਂ ਤੱਕ ਅਨਾਜ ਪਹੁੰਚਾਉਣ ਲਈ ਭਾਰਤੀ ਖੁਰਾਕ ਨਿਗਮ ਨੂੰ ਕਣਕ ਅਤੇ ਚਾਵਲ ਦੀਆਂ ਸਪੈਸ਼ਲਾਂ ਦੀ ਆਗਿਆ ਦੇ ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਅਪਰੈਲ ਮਹੀਨੇ ਦੀਆਂ ਇਨ੍ਹਾਂ ਸਪੈਸ਼ਲਾਂ ਦੌਰਾਨ ਡਿਪੂਆਂ ’ਚੋਂ ਟਰੱਕਾਂ ’ਚ ਅਨਾਜ ਲੱਦਣ ਅਤੇ ਰੇਲਵੇ ਰੈਕ ’ਤੇ ਲਾਹੁਣ ਦੀ ਆਗਿਆ, ਸਬੰਧਤ ਲੇਬਰ ਲਈ ਸਮੁੱਚੇ ਕੋਵਿਡ-19 ਪ੍ਰੋਟੋਕਾਲ ਲਾਜ਼ਮੀ ਰੂਪ ’ਚ ਲਾਗੂ ਕਰਨ ਦੀ ਸ਼ਰਤ ’ਤੇ ਦਿੱਤੀ ਗਈ ਹੈ।
  

Related posts

Leave a Reply