* ਲੋੜਵੰਦਾਂ ਤੇ ਗਰੀਬਾਂ ਵਾਸਤੇ ਲੰਗਰ ਦੀ 24 ਘੰਟੇ ਨਿਰੰਤਰ ਸੇਵਾ ਰਹੇਗੀ ਜਾਰੀ – ਸੰਤ ਨਿਰੰਜਨ ਦਾਸ

ਡੇਰਾ ਸੱਚਖੰਡ ਬੱਲਾਂ ਵਿਖੇ ਕਰਫਿਊ ਦੇ 35 ਦਿਨ ਲੋੜਵੰਦਾਂ ਤੇ ਦਿਹਾੜੀਦਾਰਾਂ ਮਜ਼ਦੂਰਾਂ ਵਾਸਤੇ ਲੰਗਰ ਦੀ ਨਿਰੰਤਰ ਸੇਵਾ ਜਾਰੀ 
* ਲੋੜਵੰਦਾਂ ਤੇ ਗਰੀਬਾਂ ਵਾਸਤੇ ਲੰਗਰ ਦੀ 24 ਘੰਟੇ   ਨਿਰੰਤਰ ਸੇਵਾ ਰਹੇਗੀ ਜਾਰੀ  – ਸੰਤ ਨਿਰੰਜਨ ਦਾਸ 
ਜਲੰਧਰ (ਸੰਦੀਪ ਸਿੰਘ ਵਿਰਦੀ  / ਗੁਰਪ੍ਰੀਤ ਸਿੰਘ)  – ਡੇਰਾ ਸੱਚਖੰਡ ਬੱਲਾਂ ਵਿਖੇ ਗੱਦੀ ਨਸ਼ੀਨ ਸੰਤ ਨਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਲੋੜਵੰਦਾਂ ਤੇ ਗਰੀਬਾਂ ਵਾਸਤੇ ਲੰਗਰ ਦੀ ਸੇਵਾ 24 ਘੰਟੇ ਨਿਰੰਤਰ ਚੱਲ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਸੇਵਾਦਾਰ ਬੀ. ਕੇ. ਮਹਿਮੀ ਨੇ ਦੱਸਿਆ  ਪਹਿਲਾਂ ਲੰਗਰ ਤਿਆਰ ਕਰਵਾ ਕੇ ਰੋਜ਼ਾਨਾ ਹੀ 10,000 ਹਜ਼ਾਰ ਮਜ਼ਦੂਰਾਂ ਲੋੜਵੰਦਾਂ ਤੇ ਗਰੀਬਾਂ ਵਾਸਤੇ ਭੇਜਿਆ ਜਾਂਦਾ ਸੀ । ਕਰੋਨਾ ਵਾਇਰਸ ਦੇ  ਮੁੱਦੇਨਜ਼ਰ ਪ੍ਰਸ਼ਾਸਨ ਵੱਲੋਂ ਲੰਗਰ ਵਰਤਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪ੍ਰੰਤੂ ਡੇਰੇ ਵਿਖੇ ਅੰਦਰ ਦੇ ਲੰਗਰ ਹਾਲ ਅਤੇ ਬਾਹਰ ਦੇ ਲੰਗਰ ਹਾਲ ਵਿਖੇ  ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ । ਅਤੇ ਸੰਗਤਾਂ ਦੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਵਾਉਣ ਉਪਰੰਤ ਲੰਗਰ ਛਕਾਏ ਜਾਂਦੇ ਹਨ । ਸੰਗਤਾਂ ਨੂੰ ਮਾਸਕ  ਅਤੇ ਦਸਤਾਨੇ ਵੀ ਦਿੱਤੇ ਜਾਂਦੇ ਹਨ ।
 * ਲੋੜਵੰਦਾਂ ਵਾਸਤੇ ਲੰਗਰ ਦੀ ਨਿਰੰਤਰ ਸੇਵਾ ਇਸੇ ਤਰ੍ਹਾਂ ਰਹੇਗੀ ਜਾਰੀ – ਸੰਤ ਨਰੰਜਣ ਦਾਸ 
ਸੰਤ ਨਿਰੰਜਣ ਦਾਸ ਜੀ ਨੇ ਕਿਹਾ ਕਿ ਸਾਨੂੰ ਕਰੋਨਾ ਵਾਇਰਸ ਤੋਂ ਆਪਣਾ ਬਚਾਅ ਰੱਖਣ ਲਈ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ । ਮਗਰੋਂ ਜਾ ਕੇ ਬਿਨਾਂ ਕਿਸੇ ਕੰਮ ਤੋਂ ਸੜਕਾਂ ਤੇ  ਘਰ ਤੋਂ ਬਾਹਰ ਨਾ  ਨਾ ਜਾਓ। ਆਪਣੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖੋ। ਹੱਥਾਂ ਨੂੰ ਸੈਨੀਟਾਇਜ਼ ਕਰੋ ਅਤੇ ਸਾਬਣ ਨਾਲ ਸਾਫ਼ ਕਰੋ । ਸਰਕਾਰ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੁਕਮਾਂ ਦਾ ਪਾਲਣ ਕਰੋ । ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦ ਤੱਕ ਕਰਫਿਊ ਜਾਰੀ ਰਹੇਗਾ ਲੰਗਰ ਦੀ ਨਿਰੰਤਰ ਸੇਵਾ ਵੀ ਲੋੜਵੰਦਾਂ ਲਈ ਇਸੇ ਤਰ੍ਹਾਂ ਜਾਰੀ ਰਹੇਗੀ ।

Related posts

Leave a Reply