ਵਾਤਾਵਰਣ ਦੀ ਸੰਭਾਲ ਲਈ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਬੂਟੇ ਲਗਾਏ 

ਵਾਤਾਵਰਣ ਦੀ ਸੰਭਾਲ ਲਈ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਬੂਟੇ ਲਗਾਏ 
 
ਸੁਜਾਨਪੁਰ 11 ਜੁਲਾਈ(  ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ ) ਵਾਤਾਵਰਣ ਦੀ ਸੰਭਾਲ ਲਈ ਅੱਜ ਸ੍ਰੀ ਗੁਰੂ ਰਵਿਦਾਸ ਭਵਨ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ਮੁਹੱਲਾ ਸ਼ੇਖਾ ਵਿਖੇ ਸਾਗ ਵਾਨ ਦੇ ਬੂਟੇ ਲਗਾਏ ਗਏ।ਇਸ ਮੌਕੇ ਕਾਮਰੇਡ ਦੇਵ ਰਾਜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ।
 
ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮ ਦਿਨ ਵਾਲਾ ਦਿਨ ਕਿਸੇ ਚੰਗੀ ਜਗ੍ਹਾ ਤੇ  ਲਗਾ ਕੇ ਮਨਾਉਣਾ ਚਾਹੀਦਾ ਹੈ । ਜੇਕਰ ਅਸੀਂ ਵਾਤਾਵਰਨ ਨੂੰ ਸ਼ੁੱਧ ਕਰਨ ਕੋਸ਼ਿਸ਼ ਕਰਾਂਗੇ ਤਾਂ ਅਸੀਂ ਖ਼ੁਦ ਵੀ ਤੰਦਰੁਸਤ ਵੀ ਰਹਾਗੇ । ਇਸ ਮੌਕੇ ਪਾਠੀ ਬਲਵੰਤ ਰਾਏ, ਕਾਮਰੇਡ. ਦੇਵਰਾਜ, ਮੁਖਤਿਆਰ ਚੰਦ, ਕਰਮਚੰਦ ਫੌਜੀ, ਮਾਸਟਰ ਤਰਸੇਮ ਲਾਲ, ਹਰਸ਼ ਆਦਿ ਹਾਜ਼ਰ ਸਨ ।

Related posts

Leave a Reply