* ਵਿਗਿਆਨ ਵੱਲ ਜਾਣ ਦੀ ਬਜਾਇ ਅੰਧ ਵਿਸ਼ਵਾਸ਼ਾਂ ਵੱਲ ਹੈ ਪ੍ਰਧਾਨ ਮੰਤਰੀ ਦੀ ਦਿਸ਼ਾ April 4, 2020April 4, 2020 Adesh Parminder Singh ਸਿਰਫ ਜਨੂੰਨ ਤੇ ਜਜ਼ਬਾਤ ਨਹੀਂ, ਸਿਹਤ ਸਹੂਲਤਾਂ ਦੀ ਲੋੜ * ਵਿਗਿਆਨ ਵੱਲ ਜਾਣ ਦੀ ਬਜਾਇ ਅੰਧ ਵਿਸ਼ਵਾਸ਼ਾਂ ਵੱਲ ਹੈ ਪ੍ਰਧਾਨ ਮੰਤਰੀ ਦੀ ਦਿਸ਼ਾਜਲੰਧਰ – 4 ਅਪ੍ਰੈਲ ( ਸੰਦੀਪ ਸਿੰਘ ਵਿਰਦੀ / ਗੁਰਪ੍ਰੀਤ ਸਿੰਘ ) – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੌਮ ਦੇ ਨਾਂ ਦਿੱਤਾ ਸੰਦੇਸ਼ ਬੇਹੂਦਾ ਅਤੇ ਅਤਿ ਨਿੰਦਣਯੋਗ ਹੈ। ਆਪਣੇ ਬਿਆਨ ‘ਚ ਉਹਨਾਂ ਕਿਹਾ ਕਿ ਪਹਿਲਾਂ ਥਾਲੀਆਂ-ਤਾਲੀਆਂ ਵਜਾਉਣ ਅਤੇ ਹੁਣ ਦੀਵੇ, ਮੋਮਬੱਤੀਆਂ ਅਤੇ ਫੋਨ ਟਾਰਚਾਂ ਜਗਾਉਣ ਦਾ ਸੱਦਾ ਲੋਕਾਂ ਨਾਲ ਮਜ਼ਾਕ ਹੈ। ਲੋਕ ਉਮੀਦ ਕਰਦੇ ਸਨ ਕਿ ਪ੍ਰਧਾਨ ਮੰਤਰੀ ਬਿਮਾਰੀ ਦੀ ਰੋਕਥਾਮ ਲਈ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਦੇਣਗੇ ਅਤੇ ਭਵਿੱਖ ਵਿੱਚ ਬਿਮਾਰੀ ਦੇ ਟਾਕਰੇ ਲਈ ਕੀਤੀ ਜਾ ਰਹੀ ਯੋਜਨਾ ਦਾ ਖੁਲਾਸਾ ਕਰਨਗੇ ਪਰ ਮੋਦੀ ਇਸ ਔਖੀ ਘੜੀ ਵਿੱਚ ਵੀ ਵਿਗਿਆਨਕ ਸੋਚ ਦੀ ਥਾਂ ਅੰਧ-ਵਿਸ਼ਵਾਸ਼ ਫੈਲਾ ਰਿਹਾ ਹੈ।Ñਲੋਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਅਤੇ ਡਾਕਟਰੀ ਸਹੂਲਤਾਂ ਨਾਲ ਬਿਮਾਰੀ ਦਾ ਟਾਕਰਾ ਕਰਨ ਦੀ ਥਾਂ ਨੌਂ ਦੇ ਅੰਕੜੇ ‘ਚ ਛੁਪੇ ਮਿਥਿਹਾਸ ਦਾ ਸਹਾਰਾ ਲੈ ਰਿਹਾ ਹੈ। ਖਾਲੀ ਪੇਟ, ਮਾੜੀਆਂ ਸਿਹਤ ਸਹੂਲਤਾਂ ਵਾਲੇ ਹਸਪਤਾਲ, ਡਾਕਟਰ, ਨਰਸਾਂ, ਪੈਰਾ-ਮੈਡੀਕਲ ਅਤੇ ਹੋਰ ਸਿੱਖਿਅਤ ਅਮਲੇ ਦੀ ਘਾਟ, ਵੈਂਟੀਲੇਟਰ, ਮਾਸਕ ਅਤੇ ਸੈਨੇਟਾਈਜਰਾਂ ਤੋਂ ਬਿਨਾਂ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ। ਜਨੂੰਨ ਅਤੇ ਭਾਵਨਾਵਾਂ ਜ਼ਰੂਰੀ ਸਹੂਲਤਾਂ ਦਾ ਬਦਲ ਨਹੀਂ ਹੋ ਸਕਦੀਆਂ। ਥਾਲੀਆਂ, ਤਾਲੀਆਂ, ਦੀਵੇ-ਮੋਮਬੱਤੀਆਂ ਜਗਾਉਣਾ ਕੋਰੋਨਾ ਦਾ ਟਾਕਰਾ ਕਰਨ ਦਾ ਵਿਗਿਆਨਕ ਢੰਗ ਨਹੀਂ ਹੈ, ਬਲਕਿ ਜੁਮਲੇਬਾਜੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਲੋਕਾਂ ਲਈ ਰਾਸ਼ਨ ਅਤੇ ਦਵਾਈਆਂ ਦਾ ਪ੍ਰਬੰਧ ਕਰੇ। ਮਰੀਜ਼ਾਂ ਦੀ ਸੰਭਾਲ ਲਈ ਲੋੜੀਂਦੇ ਸਮਾਨ ਦਾ ਹੰਗਾਮੀ ਪ੍ਰਬੰਧ ਕਰੇ। ਡਾਕਟਰ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਬੰਦ ਪਈ ਭਰਤੀ ਚਾਲੂ ਕਰੇ। ਬੇਰੁਜ਼ਗਾਰ ਕਾਮਿਆਂ, ਖੇਤ ਮਜ਼ਦੂਰਾਂ, ਰਿਕਸ਼ਾ ਰੇਹੜੀ ਵਾਲਿਆਂ, ਬਜ਼ੁਰਗਾਂ, ਵਿਧਵਾਵਾਂ, ਝੁੱਗੀ ਝੋਪੜੀ ਵਾਲਿਆਂ ਦੇ ਖਾਤਿਆਂ ਵਿੱਚ ਰੁਪਏ ਪਾਏ ਜਾਣ ਅਤੇ ਬਿਨਾਂ ਖਾਤੇ ਵਾਲੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਨਕਦ ਰਾਸ਼ੀ ਦਿੱਤੀ ਜਾਵੇ। ਉਹਨਾਂ ਪਾਰਟੀ ਕਾਰਕੁੰਨਾਂ ਨੂੰ ਮਸੀਬਤ ‘ਚ ਫਸੇ ਲੋਕਾਂ ਦੀ ਬਾਂਹ ਫੜਨ ਦਾ ਸੱਦਾ ਵੀ ਦਿੱਤਾ। ਉਹਨਾਂ ਨੇ ਨਿਜਾਮੂਦੀਨ ਮਰਕਜ਼ ਦੀ ਘਟਨਾ ਨੂੰ ਫਿਰਕੂ ਰੰਗ ਦਿੱਤੇ ਜਾਣ ਦੀ ਵੀ ਨਿਖੇਧੀ ਕੀਤੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...