ਵਿਜੀਲੈਂਸ ਬਿਊਰੋ ਨੇ ਸਿਹਤ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡਾਂ ਵੰਡੀਆਂ April 25, 2020April 25, 2020 Adesh Parminder Singh ਵਿਜੀਲੈਂਸ ਬਿਊਰੋ ਨੇ ਸਿਹਤ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡਾਂ ਵੰਡੀਆਂCANADIAN DOABA TIMESਚੰਡੀਗੜ•, 25 ਅਪ੍ਰੈਲ: ਸੂਬੇ ਵਿੱਚ ਕੋਵਿਡ -19 ਦੇ ਪ੍ਰਕੋਪ ਵਿਰੁੱਧ ਜੰਗ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁੱਢਲਾ ਸਿਹਤ ਕੇਂਦਰ (ਪੀਐਚਸੀ) ਢਕੋਲੀ, ਜ਼ੀਰਕਪੁਰ ਅਤੇ ਸਿਵਲ ਹਸਪਤਾਲ ਫੇਜ਼ -6, ਐਸਏਐਸ ਨਗਰ ਵਿੱਚ ਮੋਹਰਲੀ ਕਤਾਰ ‘ਤੇ ਤਾਇਨਾਤ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਜ਼ੀਰਕਪੁਰ ਦੇ ਵੱਖ-ਵੱਖ ਨਾਕਿਆਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਫੇਸ ਸ਼ੀਲਡ ਵੰਡੇ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਡਾਇਰੈਕਟਰ-ਕਮ ਏਡੀਜੀਪੀ ਵਿਜੀਲੈਂਸ ਬਿਊਰੋ ਬੀ.ਕੇ. ਉੱਪਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਕਰਮਚਾਰੀਆਂ ਨੂੰ ਕਰੋਨਾ ਵਾਇਰਸ ਤੋਂ ਦਰਪੇਸ਼ ਮੁਸ਼ਕਲਾਂ ਦੀ ਚੌਕਸੀ ਲਈ ਉਡਣ ਦਸਤੇ ਦੀਆਂ ਵੱਖੋ ਵੱਖਰੀਆਂ ਟੀਮਾਂ ਪਹਿਲਾਂ ਹੀ ਗਠਿਤ ਕੀਤੀਆਂ ਹੋਈਆਂ ਹਨ ਅਤੇ ਉਨ•ਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕਦਮ ਚੁੱਕੇ ਗਏ ਹਨ। ਇਸ ਸਬੰਧ ਵਿਚ ਇਹ ਟੀਮਾਂ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਵੀ ਪ੍ਰਦਾਨ ਕਰ ਰਹੀਆਂ ਸਨ।ਉਨ•ਾਂ ਅੱਗੇ ਦੱਸਿਆ ਕਿ ਏ.ਆਈ.ਜੀ. ਅਸ਼ੀਸ਼ ਕਪੂਰ ਦੀ ਅਗਵਾਈ ਵਾਲੀ ਵਿਜੀਲੈਂਸ ਦੇ ਉਡਣ ਦਸਤੇ -1 ਦੀ ਟੀਮ ਨੇ ਅੱਜ ਪੀ.ਐੱਚ.ਸੀ. ਢਕੋਲੀ, ਜ਼ੀਰਕਪੁਰ ਅਤੇ ਸਿਵਲ ਹਸਪਤਾਲ ਫੇਜ਼ -6 ਐਸ.ਏ.ਐਸ. ਨਗਰ ਦੇ ਮੋਹਰਲੀ ਕਤਾਰ ਦੇ ਕਰਮਚਾਰੀਆਂ ਨੂੰ ਫੇਸ ਸ਼ੀਲਡਾਂ ਵੰਡੀਆਂ। ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਵਾਇਰਸ ਦੇ ਖ਼ਤਰੇ ਤੋਂ ਬਚਾਅ ਲਈ ਵਿਜੀਲੈਂਸ ਟੀਮ ਨੇ ਜ਼ੀਰਕਪੁਰ ਦੇ ਕਰੋਨਾ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਵੱਖ-ਵੱਖ ਨਾਕਿਆਂ ਉਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡਾਂ ਵੀ ਵੰਡੀਆਂ।ਉਨ•ਾਂ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹੋਏ ਤਨਦੇਹੀ ਨਾਲ ਡਿਊਟੀ ਨਿਭਉਣ ਅਤੇ ਜੇਕਰ ਉਨਾਂ ਨੂੰ ਡਿਊਟੀ ਨਿਭਾਉਣ ਦੌਰਾਨ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਿਊਰੋ ਹਮੇਸ਼ਾਂ ਉਨਾਂ ਦਾ ਧਿਆਨ ਰੱਖੇਗਾ ।ਉਨ•ਾਂ ਅੱਗੇ ਕਿਹਾ ਕਿ ਵਿਜੀਲੈਂਸ ਦੀ ਟੀਮ ਪਹਿਲਾਂ ਹੀ ਐੱਸ.ਏ.ਐੱਸ. ਨਗਰ ਅਤੇ ਪੀ.ਐੱਚ.ਸੀ. ਨਯਾਗਾਓਂ ਦੇ ਹਸਪਤਾਲ ਵਿੱਚ ਸਿਹਤ ਕਰਮਚਾਰੀਆਂ ਨੂੰ ਅਜਿਹੀਆਂ ਫੇਸ ਸ਼ੀਲਡਾਂ ਵੰਡੀਆਂ ਗਈਆਂ ਹਨ।ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਮੌਜੂਦ ਹੋਰਨਾਂ ਵਿਚ ਡੀਐਸਪੀ ਗੁਰਵਿੰਦਰ ਪਾਲ ਸਿੰਘ, ਡੀਐਸਪੀ ਹਰਬਖਸ਼ੀਸ਼ ਸਿੰਘ, ਡੀਐਸਪੀ ਰਮਨਦੀਪ ਸਿੰਘ ਭੁੱਲਰ, ਇੰਸਪੈਕਟਰ ਸੁਖਮਿੰਦਰ ਸਿੰਘ, ਏਐਸਆਈ ਪਲਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਓਮੀ ਚਤਰਥ, ਐਸਐਮਓ ਡਾ. ਅਰੀਤ ਕੌਰ, ਮੈਡੀਕਲ ਅਫ਼ਸਰ ਡਾ. ਮਹਿਤਾਬ ਸਿੰਘ, ਡਾ: ਹਰਲੀਨ ਕੌਰ, ਡਾ. ਬਲਜੀਤ ਕੌਰ ਅਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਸਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...