ਵਿਸ਼ਾਲ ਗੁਪਤਾ ਨੂੰ ਯੂਥ ਅਕਾਲੀ ਦਲ ਸ਼ਹਿਰੀ ਦੇ ਵਾਈਸ ਪ੍ਰਧਾਨ ਨਿਯੁਕਤ, ਲਾਲੀ ਬਾਜਵਾ ਨੇ ਸੌਂਪਿਆ ਨਿਯੁਕਤੀ ਪੱਤਰ

ਵਿਸ਼ਾਲ ਗੁਪਤਾ ਨੂੰ ਲਾਲੀ ਬਾਜਵਾ ਨੇ ਸੌਂਪਿਆ ਨਿਯੁਕਤੀ ਪੱਤਰ

ਯੂਥ ਵਿੰਗ ਦੀ ਮੇਹਨਤ ਜਰੂਰ ਰੰਗ ਲਿਆਵੇਗੀ : ਲਾਲੀ ਬਾਜਵਾ

ਹੁਸ਼ਿਆਰਪੁਰ 27 ਮਈ ( CDT NEWS ) ਯੂਥ ਅਕਾਲੀ ਦਲ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਵਿੱਚ ਅਹਿਮ ਰੋਲ ਨਿਭਾਇਆ ਹੈ ਤੇ ਮੌਜੂਦਾ ਸਮੇਂ ਜਿਲ੍ਹਾ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਕੀਤੀ ਜਾ ਰਹੀ ਮੇਹਨਤ ਜਰੂਰ ਰੰਗ ਲਿਆਵੇਗੀ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਇੰਚਾਰਜ ਤੇ ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਵਿਸ਼ਾਲ ਗੁਪਤਾ ਨੂੰ ਯੂਥ ਅਕਾਲੀ ਦਲ ਸ਼ਹਿਰੀ ਦੇ ਵਾਈਸ ਪ੍ਰਧਾਨ ਨਿਯੁਕਤ ਕਰਨ ਸਬੰਧੀ ਨਿਯੁਕਤੀ ਪੱਤਰ ਸੌਂਪਣ ਸਮੇਂ ਕੀਤਾ ਗਿਆ।
 
ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰ ਵੱਲੋਂ ਮੇਹਨਤੀ ਨੌਜਵਾਨਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ । ਇਸ ਮੌਕੇ  ਸੁਖਜਿੰਦਰ ਸਿੰਘ ਔਜਲਾ ਪ੍ਰਧਾਨ ਦੋਆਬਾ ਸੋਈ, ਸੰਤਵੀਰ ਸਿੰਘ ਬਾਜਵਾ, ਹਰਜਿੰਦਰ ਔਜਲਾ, ਅਜਮੇਰ ਸਹੋਤਾ, ਰਣਧੀਰ ਭਾਰਜ ਸਿਟੀ ਪ੍ਰਧਾਨ, ਰੂਪ ਲਾਲ ਥਾਪਰ, ਲਾਲ ਚੰਦ ਭੱਟੀ, ਸੁੱਖਾ ਸਤੌਰ ਆਦਿ ਵੀ ਮੌਜੂਦ ਰਹੇ।
 
 
1000

Related posts

Leave a Reply