ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ

1000

ਜਲੰਧਰ : ਕਾਂਗਰਸ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਰਨਜੀਤ ਸਿੰਘ ਚੰਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਿਵਹਾਰ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ  ਕਿਹਾ ਕਿ ਸਿੱਖ ਧਰਮ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਚੰਨੀ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਤਲਬ ਕਰਨ ਅਤੇ ਢੁਕਵੀਂ ਸਜ਼ਾ ਦੇਣ।

ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੱਥੇਦਾਰ ਨੂੰ ਪੱਤਰ ਵੀ ਲਿਖਣਗੇ।

ਜਲੰਧਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੰਨੀ ਦੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਦੀ ਵੀਡੀਓ ਵਾਇਰਲ ਹੋ ਗਈ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪੁੱਜੇ ਸਨ। ਇਸ ਨੂੰ ਲੈ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ਧਾਰਮਿਕ ਭਾਵਨਾਵਾਂ ਅਤੇ ਇੱਕ ਔਰਤ ਦੀ ਇੱਜ਼ਤ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਆਈਪੀਸੀ ਦੀ ਧਾਰਾ 295ਏ ਅਤੇ ਧਾਰਾ 354ਏ ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਵੀ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।

ਵਿਧਾਇਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਚੰਨੀ ਨੂੰ ਪੰਜਾਬ ਦੇ ਦਲਿਤ ਚਿਹਰੇ ਵਜੋਂ ਪੇਸ਼ ਕਰ ਰਹੀ ਹੈ, ਪਰ ਅਸਲ ਵਿੱਚ ਉਹ ਆਪਣੇ ਵਾਰ-ਵਾਰ ਕੀਤੇ ਦੁਰਵਿਵਹਾਰ ਕਾਰਨ ਦਲਿਤ ਭਾਈਚਾਰੇ ‘ਤੇ ਕਲੰਕ ਬਣ ਗਏ ਹਨ।

ਕਾਂਗਰਸ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਬੀਬੀ ਜਾਗੀਰ ਕੌਰ ਓਹਨਾ ਦੀ ਮਾਤਾ ਅਤੇ ਵੱਡੀ ਭੈਣ ਸਮਾਣ ਹਨ ਅਤੇ ਓਹਨਾ ਨੇ ਬੀਬੀ ਜਗੀਰ  ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ। 

 

Related posts

Leave a Reply