ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵਫਦ  ਵੈਟਨਰੀ ਇੰਸਪੈਕਟਰਾਂ ਦੀ ਨਵੀਂ  ਭਰਤੀ ਲਈ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਮਿਲਿਆ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵਫਦ  ਵੈਟਨਰੀ ਇੰਸਪੈਕਟਰਾਂ ਦੀ ਨਵੀਂ  ਭਰਤੀ ਐਸ ਐਸ ਐਸ  ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਮਿਲਿਆ
 
ਪਠਾਨਕੋਟ, 9 ਜੂੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦਾ ਪੰਜ ਮੈਂਬਰੀ ਵਫਦ ਸੁਬਾਰਡੀਨੇਟ‌ ਸਰਵਿਸ ਸਲੈਕਸ਼ਨ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ ਵੈਟਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਦੇ ਸੰਬੰਧ ਵਿਚ ਮਿਲਿਆ।
 
ਵਫਦ ਵਿਚ ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ, ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ, ਵਿਤ ਸਕੱਤਰ ਰਾਜੀਵ ਮਲਹੋਤਰਾ, ਬੇਰੁਜਗਾਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਾਮਿਲ ਸਨ। ਸ੍ਰੀ ਬਹਿਲ ਨੇ ਵਫਦ ਨੂੰ ਪੂਰਨ ਭਰੋਸਾ ਦਿਵਾਇਆ ਕਿ ਨਵੀਂ ਭਰਤੀ ਦਾ ਇਸਤਿਆਰ ਬਹੁਤ ਜਲਦੀ ਹੀ ਨਿਊਜ ਪੇਪਰਾਂ ਵਿਚ ਦੇ ਕੇ ਵੈਟਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਦੇ ਅਮਲ  ਨੂੰ ਜਲਦੀ ਤੋਂ ਜਲਦੀ ਨੇਪੜੇ  ਚਾੜ ਦਿਤਾ ਜਾਵੇਗਾ।
ਵਫਦ ਨੇ ਸ੍ਰੀ ਰਮਨ ਬਹਿਲ ਦਾ ਭਰਤੀ ਸੰਬੰਧੀ ਸਕਾਰਾਤਮਕ ਸੌਚ ਲ‌ਈ ਉਹਨਾ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ  ਦਿਤੀ।

Related posts

Leave a Reply