ਵੈਬੀਨਾਰਾਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ , ਬੁੱਧੀਜੀਵੀ ਅਤੇ ਬਹੁਪੱਖੀ ਸ਼ਖ਼ਸੀਅਤ ਹਨ ਚੇਅਰਮੈਨ ਅਜੈਬ ਸਿੰਘ ਚੱਠਾ  : ਰਮਿੰਦਰ ਵਾਲੀਆ

( ਰਮਿੰਦਰ ਵਾਲੀਆ ਸਰਪ੍ਰਸਤ
ਓ . ਐਫ਼ . ਸੀ . ਇਸਤਰੀ ਵਿੰਗ )
ਮੀਡੀਆ ਡਾਇਰੈਕਟਰ ਓ . ਐਫ਼ . ਸੀ )

ਬਹੁਪੱਖੀ ਸ਼ਖ਼ਸੀਅਤ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੋ ਕਹਿਣੀ ਅਤੇ ਕਰਣੀ ਦੇ ਪੂਰੇ ਨੇ 

ਇਹ ਕਹਿਣ ਵਿੱਚ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਅਸੀਂ ਸਾਰੇ ਹੀ ਬਹੁਤ ਵੱਡਭਾਗੀ ਹਾਂ ਜੋ ਚੇਅਰਮੈਨ ਸ: ਅਜੈਬ ਸਿੰਘ ਜੀ ਚੱਠਾ ਜੀ ਦੇ ਇਹਨਾਂ ਉਪਰਾਲਿਆਂ ਸੱਦਕਾ ਇਹਨਾਂ ਵੈਬੀਨਾਰਾਂ ਤੇ ਅੱਜ ਤੱਕ ਜਿਸ ਵੀ ਪ੍ਰਬੰਧਕ ਨੇ ਵਰਲਡ ਪੰਜਾਬੀ ਕਾਨਫ਼ਰੰਸਾਂ ਕਰਾਈਆਂ ਸੀ ਉਹਨਾਂ ਨੂੰ ਦੇਖਣ , ਸੁਨਣ ਤੇ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ । ਚੱਠਾ ਸਾਹਿਬ ਜੀ ਦੇ ਇਹ ਉਪਰਾਲੇ ਬਹੁਤ ਸਲਾਹੁਣਯੋਗ ਹਨ । ਵੈਬੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਉਸ ਪ੍ਰਬੰਧਕ ਬਾਰੇ ਜਿਹਨਾਂ ਨੇ ਇਹ ਕਾਨਫ਼ਰਸਾਂ ਕਰਾਈਆਂ ਇਕ ਡਾਕੂਮੇਂਟਰੀ ਦਿਖਾਈ ਜਾਂਦੀ ਸੀ , ਉਹ ਦੇਖ ਕੇ ਬਹੁਤ ਅਨੰਦਿਤ ਮਹਿਸੂਸ ਕਰਦੇ ਸੀ , ਲੱਗਦਾ ਸੀ ਜਿਵੇਂ ਸੱਚਮੁੱਚ ਹੀ ਅਸੀਂ ਉਸ ਕਾਨਫ਼ਰੰਸ ਵਿੱਚ ਬੈਠੇ ਉਸਦਾ ਅਨੰਦ ਮਾਣ ਰਹੇ ਹੋਈਏ ।

ਵੈਬੀਨਾਰਾਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ , ਬੁੱਧੀਜੀਵੀ ਤੇ ਮਾਣ – ਮੱਤੀਆਂ ਸ਼ਖ਼ਸੀਅਤਾਂ ਦੀ ਸੰਗਤ ਕਰਨ , ਉਹਨਾਂ ਨੂੰ ਦੇਖਣ ਤੇ ਸੁਨਣ ਦਾ ਸੁਭਾਗ ਪ੍ਰਾਪਤ ਹੋਇਆ । ਚੱਠਾ ਸਾਹਿਬ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਜੋ ਫ਼ੈਸਲੇ ਲੈਂਦੇ ਨੇ ਤੇ ਕਾਨਫ਼ਰੰਸ ਵਿੱਚ ਜੋ ਮਤੇ ਪੇਸ਼ ਹੁੰਦੇ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ । ਪਾਠਕਾਂ , ਦਰਸ਼ਕਾਂ ਤੇ ਮੈਂਬਰਜ਼ ਵਿੱਚ ਬੇਇੰਤਹਾ ਉਤਸ਼ਾਹ ਦੇਖਣ ਨੂੰ ਮਿਲਦਾ ਰਿਹਾ ਹੈ । ਮੈਸੇਜ ਕਰਕੇ ਪੁੱਛਦੇ ਸੀ ਹੁਣ ਕੱਦ ਹੋ ਰਿਹਾ ਹੈ ਵੈਬੀਨਾਰ ਜਲਦੀ ਸਾਨੂੰ ਲਿੰਕ ਭੇਜੋ । ਹਰ ਵੈਬੀਨਾਰ ਵਿੱਚ ਭਰਵੀਂ ਹਾਜ਼ਰੀ ਹੁੰਦੀ ਸੀ ਕਈ ਵਾਰ 100 ਤੋਂ ਜ਼ਿਆਦਾ ਮੈਂਬਰਜ਼ ਵੀ ਹੁੰਦੇ ਸੀ ਪਰ ਇਕ ਵੈਬੀਨਾਰ ਵਿੱਚ 100 ਮੈਂਬਰ ਹੀ ਸ਼ਾਮਿਲ ਹੋ ਸਕਦੇ ਨੇ । ਸਮੇਂ ਦੀ ਪਾਬੰਦੀ ਗ਼ਜ਼ਬ ਦੀ ਹੁੰਦੀ ਹੈ , ਚਾਹੇ ਉਹ ਕਾਨਫ਼ਰੰਸ ਹੋਵੇ ਜਾਂ ਸੈਮੀਨਾਰ ਜਾਂ ਵੈਬੀਨਾਰ ।

ਚੱਠਾ ਸਾਹਿਬ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦੇ ਹਨ । ਇੰਡੀਆ , ਪਾਕਿਸਤਾਨ , ਅਮਰੀਕਾ , ਫ਼ਰਾਂਸ , ਯੂ ਕੇ , ਆਸਟਰੇਲੀਆ ਤੇ ਕੈਨੇਡਾ ਦੇ ਮੁਲਕਾਂ ਤੋਂ ਦਰਸ਼ਕ ਇਹਨਾਂ ਵੈਬੀਨਾਰਾਂ ਵਿੱਚ ਜੁੜਦੇ ਰਹੇ ਨੇ । ਮੈਂਬਰਜ਼ ਦੇ ਇਹ ਸ਼ਬਦ ਸੁਣ ਰੂਹ ਸਰਸ਼ਾਰ ਹੋ ਜਾਂਦੀ ਸੀ ਜੱਦ ਉਹ ਕਹਿੰਦੇ ਸੀ ਕਿ ਇਹਨਾਂ ਵਾਬੀਨਾਰਾਂ ਵਿੱਚ ਸ਼ਾਮਿਲ ਹੋ ਕੇ ਅਸੀਂ ਅਨੰਦਿਤ ਮਹਿਸੂਸ ਕਰਦੇ ਸੀ ਸਾਨੂੰ ਕਦੀ ਓਪਰਾ ਲੱਗਾ ਹੀ ਨਹੀਂ ਲੱਗਦਾ ਸੀ ਜਿਵੇਂ ਅਸੀਂ ਪਰਿਵਾਰ ਵਿੱਚ ਬੈਠੇ ਹੋਈਏ । ਚੱਠਾ ਸਾਹਿਬ ਇਕ ਪਰਿਵਾਰਿਕ ਮਾਹੋਲ ਸਿਰਜ ਦਿੰਦੇ ਸੀ । ਇਕ ਵੈਬੀਨਾਰ ਵਿੱਚ ਸ਼ਾਮਿਲ ਹੋ ਕੇ ਸਾਨੂੰ 2 ਕਾਨਫ਼ਰੰਸਾਂ ਵਿੱਚ ਸ਼ਾਮਿਲ ਹੋਣ ਜਿਹਾ ਗਿਆਨ ਹਾਸਿਲ ਹੁੰਦਾ ਰਿਹਾ ਹੈ । ਪੱਬਪਾ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਤੇ ਅਰਵਿੰਦਰ ਸਿੰਘ ਢਿੱਲੋਂ ਦੇ ਇਹ ਉਪਰਾਲੇ ਕਾਬਿਲੇ ਤਾਰੀਫ਼ ਨੇ ਜੋ ਕਿ 41 ਸਾਲਾਂ ਵਿੱਚ ਹੋਈਆਂ ਕਾਨਫ਼ਰੰਸਾਂ ਦੇ ਇਤਹਾਸ ਨੂੰ ਕਲਮਬੰਧ ਕੀਤਾ ਹੈ । ਇਹਨਾਂ 41 ਸਾਲਾਂ ਵਿੱਚ ਹੋਈਆਂ ਸਾਰੀਆਂ ਹੀ ਕਾਨਫ਼ਰੰਸਾਂ ਦਾ ਰਿਕਾਰਡ ਪੱਬਪਾ ਕੋਲ ਮੌਜੂਦ ਹੈ । ਇਹਨਾਂ ਕਾਨਫ਼ਰੰਸਾਂ ਤੇ ਉਹਨਾਂ ਦੇ ਪ੍ਰਬੰਧਕਾਂ ਬਾਰੇ ਤੇ ਇਹਨਾਂ ਵੈਬੀਨਾਰਜ਼ ਦੇ ਬਾਰੇ ਵਿੱਚ ਅਗਰ ਡੀਟੇਲ ਵਿੱਚ ਲਿਖਿਆ ਜਾਏ ਤੇ ਸ਼ਾਇਦ ਇਕ ਕਿਤਾਬ ਵੀ ਛੋਟੀ ਪੈ ਜਾਏਗੀ । ਪੱਬਪਾ , ਜਗਤ ਪੰਜਾਬੀ ਸਭਾ ਤੇ ਓ . ਐਫ਼ . ਸੀ ਤੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਤੇ ਹੋਰ ਟੀਮ ਮੈਂਬਰਜ਼ ਇਹਨਾਂ ਵੈਬੀਨਾਰਜ਼ ਦੀ ਸਫ਼ਲਤਾ ਲਈ ਵਧਾਈ ਦੇ ਪਾਤਰ ਹਨ । ਦਿਲ ਦੀਆਂ ਗਹਿਰਾਈਆਂ ਤੋਂ ਚੱਠਾ ਸਾਹਿਬ ਤੇ ਇਹਨਾਂ ਦੀ ਸੁਚੱਜੀ ਟੀਮ ਨੂੰ ਨੱਤ – ਮਸਤਕ ਹਾਂ । ਸ: ਅਜੈਬ ਸਿੰਘ ਚੱਠਾ ਤੇ ਇਹਨਾਂ ਦੀ ਟੀਮ ਦੀ ਹਿੱਸਾ ਬਣਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ । ਸ਼ਾਲਾ ਇਹ ਸਾਹਿਤਕ ਮਹਿਫ਼ਲਾਂ ਜੁੜਦੀਆਂ ਰਹਿਣ ਤਾਂ ਕਿ ਅਸੀਂ ਇਹਨਾਂ ਤੋਂ ਕੁਝ ਲਾਹਾ ਲੈ ਪੱਲੇ ਬੰਨ ਸਕੀਏ । ਇਸੇ ਲਈ ਚੱਠਾ ਜੀ ਨੂੰ ਇਹਨਾਂ ਦੇ ਕੁਝ ਪ੍ਰਸ਼ੰਸਕਾਂ ਨੇ ਇਹਨਾਂ ਨੂੰ ਇਕ ਚੱਲਦੀ ਫਿਰਦੀ ਸੰਸਥਾ ਦਾ ਨਾਮ ਵੀ ਦਿੱਤਾ ਹੈ । ਪੰਜਾਬੀਅਤ ਦਾ ਇਹ ਮਹਾਨ ਸਪੂਤ ( ਸ : ਅਜੈਬ ਸਿੰਘ ਚੱਠਾ ) ਮਾਂ ਬੋਲੀ ਪੰਜਾਬੀ , ਪੰਜਾਬੀਅਤ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ ਯਤਨ ਕਰ ਰਹੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਪੱਖੀ ਸ਼ਖ਼ਸੀਅਤ ਚੇਅਰਮੈਨ ਸ : ਅਜੈਬ ਸਿੰਘ ਜੀ ਚੱਠਾ ਜੀ ਕਹਿਣੀ ਅਤੇ ਕਰਣੀ ਦੇ ਪੂਰੇ ਨੇ । ਜੋ ਇਕ ਵਾਰ ਸੋਚ ਲੈਂਦੇ ਹਨ ਉਹ ਪੂਰਾ ਵੀ ਕਰ ਦਿਖਾਉਂਦੇ ਹਨ । ਵਾਹਿਗੁਰੂ ਇਹਨਾਂ ਨੂੰ ਹਮੇਸ਼ਾਂ ਅੰਗ – ਸੰਗ ਹੋ ਕੇ ਇਹੋ ਜਿਹੇ ਵੈਬੀਨਾਰ ਸੈਮੀਨਾਰ ਤੇ ਕਾਨਫ਼ਰੰਸ ਕਰਾਉਣ ਦੀ ਹੋਰ ਤੌਫ਼ੀਕ ਬਖ਼ਸ਼ਣ । ਤੇ ਹਰ ਮੈਦਾਨੇ ਫ਼ਤਿਹ ਬਖ਼ਸ਼ਣ । ਇਹ ਦਿਨ ਦੁਗੁੱਣੀ ਰਾਤ ਚੌਗੁਣੀ ਤੱਰਕੀਆਂ ਕਰਨ ।

( ਰਮਿੰਦਰ ਵਾਲੀਆ ਸਰਪ੍ਰਸਤ
ਓ . ਐਫ਼ . ਸੀ . ਇਸਤਰੀ ਵਿੰਗ )
ਮੀਡੀਆ ਡਾਇਰੈਕਟਰ ਓ . ਐਫ਼ . ਸੀ )

Related posts

Leave a Reply